ਸਹੁਰੇ ਨੇ ਤਲਵਾਰ ਨਾਲ ਵੱਢੀ ਨੂੰਹ, ਪੜ੍ਹੋ ਕਾਰਨ

0
429

ਅੰਮ੍ਰਿਤਸਰ| ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਦਾ ਹੈ, ਜਿਥੇ ਅੱਜ ਦਾਜ ਦੇ ਕੇਸ ਵਿਚ ਪੇਸ਼ ਹੋਣ ਆਈ ਮਨਦੀਪ ਨਾਮ ਦੀ ਔਰਤ ‘ਤੇ ਉਸ ਦੇ ਸਹੁਰੇ ਵਲੋਂ ਤਲਵਾਰ ਨਾਲ ਹਮਲਾ ਕਰ ਕੇ ਉਸ ਦੀ ਬਾਂਹ ਅਤੇ ਸਿਰ ਉਪਰ ਵਾਰ ਕਰ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਕੋਰਟ ਕੰਪਲੈਕਸ ਵਿਚ ਬਹੁਤ ਜ਼ਿਆਦਾ ਸਹਿਮ ਦਾ ਮਾਹੌਲ ਹੈ, ਜਿਥੇ ਲੋਕ ਇਨਸਾਫ ਦੀ ਲੜਾਈ ਲੜ ਇਨਸਾਫ ਦੀ ਆਸ ਰੱਖਦੇ ਹਨ, ਅਜਿਹੇ ਇਨਸਾਫ ਦੇ ਮੰਦਿਰ ਵਿਚ ਸ਼ਰੇਆਮ ਇਕ ਔਰਤ ਉਪਰ ਕਾਤਲਾਨਾ ਹਮਲਾ ਸੁਰੱਖਿਆ ਦਾ ਵਿਸ਼ਾ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਚਸ਼ਮਦੀਦ ਔਰਤ ਨੇ ਦੱਸਿਆ ਕਿ ਇਹ ਔਰਤ ਕੋਰਟ ਵਿਚ ਕੇਸ ਸੰਬਧੀ ਪੁਲਿਸ ਕਸਟਡੀ ਵਿਚ ਆਈ ਸੀ ਅਤੇ ਪਿਛੋਂ ਉਸ ਦੇ ਸਹੁਰੇ ਵਲੋਂ ਤਲਵਾਰਾਂ ਨਾਲ ਪਹਿਲਾਂ ਤਿੰਨ ਵਾਰ ਬਾਂਹ ਅਤੇ ਬਾਅਦ ਵਿਚ ਉਸ ਦੇ ਸਿਰ ਉਤੇ ਵਾਰ ਕੀਤੇ ਗਏ, ਜਿਸ ਕਾਰਨ ਔਰਤ ਉਥੇ ਹੀ ਡਿਗ ਪਈ, ਜਿਸ ਨੂੰ ਮੌਕੇ ‘ਤੇ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਸੰਬਧੀ ਪੁਲਿਸ ਵਲੋਂ ਫਿਲਹਾਲ ਦੋਸ਼ੀ ਸਹੁਰੇ ਨੂੰ ਗ੍ਰਿਫਤਾਰ ਕਰ ਕੇ ਪੁੱਛਗਿਛ ਕੀਤੀ ਜਾ ਰਹੀ ਹੈ।

ਇਸ ਸੰਬਧੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਕੁਮਾਰ ਤੰਡ ਵਲੋਂ ਇਸ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਕਿਹਾ ਗਿਆ ਕਿ ਅੱਜ ਇਕ ਔਰਤ ਪੁਲਿਸ ਕਸਟਡੀ ਵਿਚ ਕੋਰਟ ਵਿਚ ਪੇਸ਼ ਹੋਣ ਆਈ ਸੀ, ਜਿਸ ਨੂੰ ਕੋਰਟ ਕੰਪਲੈਕਸ ਦੀਆਂ ਸੀੜੀਆਂ ਉਪਰ ਉਸ ਦੇ ਸਹੁਰੇ ਵਲੋਂ ਵੱਢਿਆ ਗਿਆ, ਜਿਸ ਵਿਚ ਸਾਡੇ ਦੋ ਸੀਨੀਅਰ ਵਕੀਲ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਣ ਤੋਂ ਬਚੇ ਹਨ ਪਰ ਕੋਰਟ ਕੰਪਲੈਕਸ ਵਿਚ ਅਜਿਹੀ ਘਟਨਾ ਵਾਪਰਨਾ ਸ਼ਰਮਨਾਕ ਕਾਰਾ ਹੈ। ਇਸ ਸੰਬਧੀ ਕਈ ਵਾਰ ਪੁਲਿਸ ਅਤੇ ਜ਼ਿਲਾ ਸ਼ੈਸ਼ਨ ਜਜ ਨਾਲ ਗੱਲ ਕੀਤੀ ਸੀ ਪਰ ਸੁਰੱਖਿਆ ਰਬ ਆਸਰੇ ਹੈ। ਜਿਥੇ ਲਾਰੈਂਸ ਅਤੇ ਜਗੂ ਵਰਗੇ ਗੈਂਗਸਟਰ ਪੇਸ਼ ਹੋਣ ਆਉਂਦੇ ਹਨ, ਉਥੇ ਸੁਰੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ।