ਸਿੱਧੂ ਮੂਸੇਵਾਲਾ ਬਾਰੇ ਪਿਤਾ ਬਲੌਕਰ ਸਿੰਘ ਨੇ ਕਹੀ ਵੱਡੀ ਗੱਲ, ਗੈਂਗਸਟਰਾਂ ਨੂੰ ਦਿੱਤਾ ਸਿੱਧਾ ਜਵਾਬ

0
6370

ਮਾਨਸਾ | ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦੇ ਇਨਸਾਫ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਹੈ ਮੇਰੇ ਪੁੱਤ ਨੂੰ ਮਾਰਨ ਵਾਲੇ 1000 ਬੰਦੇ ਦੀ ਸਰੁੱਖਿਆ ਧੱਲੇ ਘੁੰਮਦੇ ਹਨ। ਸਰਕਾਰ ਉਹਨਾਂ ਨੂੰ ਸ਼ੈਅ ਦੇ ਰਹੀ ਹੈ। ਉਹਨਾਂ ਕਿਹਾ 20 ਲੋਕਾਂ ਨੇ ਮੇਰਾ 100 ਕਿਲੋ ਦਾ ਪੁੱਤ ਘੇਰ ਕੇ ਮਾਰਿਆ। ਮੇਰਾ ਪੁੱਤ ਪੰਜਾਬ ਦਾ ਕਮਾਊ ਪੁੱਤ ਸੀ। ਅੱਜ ਜਦੋਂ ਪੰਜਾਬ ਦਾ 40 ਹਜ਼ਾਰ ਕਰੋੜ ਰੁਪਇਆ ਵਿਦੇਸ਼ਾਂ ਵਿਚ ਜਾ ਰਿਹਾ ਤਾਂ ਮੇਰੇ ਪੁੱਤ ਨੇ ਕਰੋੜਾਂ ਰੁਪਇਆ ਕਮਾ ਕੇ ਪੰਜਾਬ ਵਿਚ ਇਨਵੈਸਟ ਕੀਤਾ ਹੈ।

ਉਹਨਾਂ ਨੇ ਧਮਕੀ ਦੇਣ ਵਾਲੇ ਗੈਂਗਸਟਰਾਂ ਨੂੰ ਕਿਹਾ ਹੈ ਕਿ ਤੁਹਾਨੂੰ ਮੈਂ ਜਿਊਂਦਾ ਲੱਗਦਾ ਹੋਵਾਂਗਾ ਪਰ ਮੈਂ ਤਾਂ 29 ਮਈ ਨੂੰ ਹੀ ਮਰ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਸਿੱਧੂ ਦੇ ਪਿਤਾ ਲਗਾਤਾਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਸਰੁੱਖਿਆ ਬਾਰੇ ਸਵਾਲ ਉੱਠਾ ਰਹੇ ਹਨ। ਲਾਰੈਂਸ ਗੈਗ ਨੇ ਉਹਨਾਂ ਨੂੰ ਮੇਲ ਰਾਹੀ ਕਿਹਾ ਹੈ ਕਿ ਜੇਕਰ ਤੂੰ ਸਾਡੇ ਭਰਾਵਾਂ ਦੀ ਸਰੁੱਖਿਆ ਬਾਰੇ ਕੁਝ ਵੀ ਬੋਲਿਆ ਤਾਂ ਤੇਰਾ ਹਾਲ ਤੇਰੇ ਪੁੱਤ ਨਾਲੋਂ ਜ਼ਿਆਦਾ ਮਾੜਾ ਕਰਾਂਗੇ।