ਪਿਤਾ ਬਣਿਆ ਜੱਲਾਦ : ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਬਚਾਉਣ ਆਈ 2 ਸਾਲਾ ਬੱਚੀ ਨੂੰ ਪਟਕ-ਪਟਕ ਕੇ ਮਾਰਿਆ

0
312

ਛੱਤੀਸਗੜ੍ਹ। ਭਾਨੂਪ੍ਰਤਾਪਪੁਰ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨੌਜਵਾਨ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਹੋ ਗਿਆ। ਝਗੜਾ ਹੁੰਦਾ ਦੇਖ ਕੇ 2 ਸਾਲ ਦੀ ਮਾਸੂਮ ਬੱਚੀ ਆਪਣੀ ਮਾਂ ਨੂੰ ਪਿਤਾ ਵੱਲੋਂ ਕੁੱਟਣ ਤੋਂ ਬਚਾਉਣ ਆਈ ਤਾਂ ਉਕਤ ਜੱਲਾਦ ਪਿਤਾ ਨੇ ਆਪਣੀ ਦੋ ਸਾਲਾ ਬੱਚੀ ਨੂੰ ਜ਼ਮੀਨ ਉਤੇ ਪਟਕ-ਪਟਕ ਕੇ ਮਾਰ ਦਿੱਤਾ ਅਤੇ ਉਸਦੀ ਮਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਮਾਸੂਮ ਦੀ ਮੌਤ ਹੋ ਗਈ ਹੈ। ਜਦੋਂਕਿ ਬੱਚੀ ਦੀ ਮਾਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਦੋਸ਼ੀ ਪਿਤਾ ਨੂੰ ਕਾਬੂ ਕਰ ਲਿਆ ਹੈ।

ਭਾਨੂਪ੍ਰਤਾਪਪੁਰ ਥਾਣਾ ਖੇਤਰ ਦੇ ਕੱਚੇ ਚੌਕੀ ਅਧੀਨ ਪੈਂਦੇ ਪਿੰਡ ਸੱਲ੍ਹੇ ਵਿੱਚ ਨੰਦਕਿਸ਼ੋਰ ਕਾਰਪੇਂਟਰ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਪਤੀ ਨੇ ਪਤਨੀ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਸਦੀ ਦੋ ਸਾਲ ਦੀ ਬੇਟੀ ਵਿਚ-ਵਿਚਾਲੇ ਛੁਡਵਾਉਣ ਆ ਗਈ, ਜਿਸ ਦੌਰਾਨ ਉਸਦੀ ਮੌਤ ਹੋ ਗਈ।

ਮਾਸੂਮ ਬੱਚੀ ਨੂੰ ਪਟਕ-ਪਟਕ ਕੇ ਮਾਰਿਆ
ਇੰਨਾ ਕਰਨ ਉਤੇ ਵੀ ਜੀਅ ਨਹੀਂ ਭਰਿਆ ਤਾਂ ਮਾਸੂਮ ਨੂੰ ਘਰ ਦੇ ਅੰਦਰੋਂ ਘਸੀਟਦੇ ਹੋਏ ਮੇਨ ਸੜਕ ਉਤੇ ਲਿਆ ਕੇ ਪਟਕ ਪਟਕ ਕੇ ਬੇਰਹਿਮੀ ਨਾਲ ਮਾਰ ਦਿੱਤਾ। ਉਥੇ ਹੀ ਆਰੋਪੀ ਨੰਦਕਿਸ਼ੋਰ ਦੇ ਛੋਟੇ ਭਰਾ ਤੇ ਮਾਂ ਨੇ ਕਿਸੇ ਤਰ੍ਹਾਂ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਕਾਹਲ-ਕਾਹਲ ਵਿਚ ਮਾਂ ਬੇਟੀ ਨੂੰ ਭਾਨੂੰਪ੍ਰਤਾਪ ਹਸਪਤਾਲ ਲਿਆਂਦਾ ਗਿਆ। ਜਿਥੇ ਬੱਚੀ ਦੀ ਮੌਤ ਹੋ ਗਈ ਤੇ ਉਸਦੀ ਮਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ।