ਕਰੰਟ ਲੱਗਣ ਕਾਰਨ ਪਿਉ-ਪੁੱਤ ਦੀ ਹੋਈ ਮੌਤ

0
313


ਸੰਗਰੂਰ |  ਕਰੰਟ ਲੱਗਣ ਕਾਰਨ ਪਿਉ-ਪੁੱਤ ਦੀ ਮੌਤ ਹੋ ਗਈ ਹੈ। ਉਹ ਮੱਝ ਨੂੰ ਕਰੰਟ ਲੱਗਣ ਤੋਂ ਬਚਾਉਣ ਲਈ ਆਪਣੀ ਹਵੇਲੀ ਆਏ ਸਨ, ਪਰ ਆਪ ਹੀ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਉਹਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹੇਮ ਰਾਜ ਵਾਸੀ ਸਿਵਮ ਕਾਲੋਨੀ ਸੰਗਰੂਰ ਪੁਲਿਸ ਵਿਚ ਥਾਣੇਦਾਰ ਸੀ। ਉਸ ਨੇ ਆਪਣੇ ਘਰ ਦੇ ਨਾਲ ਲਗਦੀ ਹਵੇਲੀ ‘ਚ ਮੱਝਾਂ ਰੱਖੀਆਂ ਹੋਈਆਂ ਸੀ।

ਉਹਨਾਂ ਦੀ ਮੱਝ ਨੂੰ ਤਾਰਾਂ ਤੋਂ ਬਿਜਲੀ ਦਾ ਝਟਕਾ ਲੱਗਿਆ ਜਦੋਂ ਹੇਮ ਰਾਜ ਆਪਣੇ ਲੜਕੇ ਜਸਪ੍ਰਰੀਤ ਜੱਸੀ ਨਾਲ ਆਪਣੀ ਮੱਝ ਬਚਾਉਣ ਲਈ ਆਇਆ ਤਾਂ ਦੋਵੇਂ ਪਿਉ ਪੁੱਤਾਂ ਨੂੰ ਵੀ ਕਰੰਟ ਲੱਗ ਗਿਆ ਤੇ ਦੋਵੇਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਮੱਝ ਵੀ ਕਰੰਟ ਲੱਗਣ ਕਾਰਨ ਮਰ ਗਈ

ਪੁਲਿਸ ਨੇ ਹੇਮ ਰਾਜ ਦੇ ਘਰ ਵਾਲੀ ਸੁਨੀਤਾ ਰਾਣੀ ਦੇ ਬਿਆਨ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।