ਫਤਿਹਗੜ੍ਹ ਸਾਹਿਬ/ਅਮਲੋਹ। ਇਥੋਂ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਹਲਕਾ ਅਮਲੋਹ ਅਧੀਨ ਆਉਂਦੇ ਪਿੰਡ ਖਣਿਆਣ ਵਿਖੇ ਨੌਜਵਾਨ ਪੋਤੇ ਰਣਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਖਣਿਆਣ ਵੱਲੋਂ 82 ਸਾਲ ਦੀ ਦਾਦੀ ਹਰਮਿੰਦਰ ਕੌਰ ਦਾ ਕਤਲ ਕਰਕੇ ਲਾਸ਼ ਨੂੰ ਪਿੰਡ ਤੋਂ 1 ਕਿਲੋਮੀਟਰ ਦੂਰ ਸੜਕ ਕੰਢੇ ਖੇਤਾਂ ਵਿਚ ਸੁੱਟ ਦਿੱਤਾ ਗਿਆ।
ਲੋਕਾਂ ਨੇ ਦੱਸਿਆ ਕਿ ਕਤਲ ਕਰਨ ਦੌਰਾਨ ਪੋਤੇ ਵਲੋਂ ਸੜਕ ਕੰਢੇ ਆਪਣੀ ਕਾਰ ਦਾ ਬੋਰਨਟ ਚੱਕ ਕੇ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜੋ ਕੋਈ ਸ਼ੱਕ ਨਾ ਕਰ ਸਕੇ। ਮ੍ਰਿਤਕਾ ਦੇ ਪੁੱਤਰ ਦਲਜੀਤ ਮਿੰਟੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਥਾਣਾ ਅਮਲੋਹ ਦੇ ਪੁਲਿਸ ਮੁਖੀ ਨੇ ਕਿਹਾ ਕਿ ਉਨ੍ਹਾਂ ਵਲੋਂ ਦੋਸ਼ੀ ਰਣਵੀਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।