ਖੋਰੀ ਪਿੰਡ ‘ਚ ਮਕਾਨ ਢਾਹੁਣ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਘੇਰਨਗੇ ਕਿਸਾਨ

0
1232

ਫਰੀਦਾਬਾਦ | ਸੁਪਰੀਮ ਕੋਰਟ ਵੱਲੋਂ ਫਰੀਦਾਬਾਦ ਦੇ ਪਿੰਡ ਖੋਰੀ ਨੂੰ ਖਾਲੀ ਕਰਵਾਉਣ ਬਾਰੇ ਦਿੱਤੇ ਬਿਆਨ ਖਿਲਾਫ ਕਿਸਾਨ 6 ਜੁਲਾਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੀ ਦਿੱਲੀ ਸਥਿਤ ਰਿਹਾਇਸ਼ ਦਾ ਘਿਰਾਓ ਕਰਨਗੇ।

ਸੁਪਰੀਮ ਕੋਰਟ ਨੇ ਫਰੀਦਾਬਾਦ ਦੇ ਪਿੰਡ ਖੋਰੀ ਦੇ ਸਾਰੇ ਮਕਾਨ ਢਾਹੁਣ ਦਾ ਫੈਸਲਾ ਸੁਣਾਇਆ ਹੈ, ਜਿਸ ਵਿਚ ਕੋਰਟ ਦਾ ਕਹਿਣਾ ਹੈ ਕਿ ਇਹ ਜ਼ਮੀਨ ਜੰਗਲਾਤ ਵਿਭਾਗ ਦੀ ਹੈ। ਪਿਛਲੇ ਦਿਨੀਂ ਪੁਲਿਸ ਪਿੰਡ ਨੂੰ ਖਾਲੀ ਕਰਵਾਉਣ ਗਈ ਸੀ, ਜਿਥੇ ਪੁਲਿਸ ਅਤੇ ਪਿੰਡ ਵਾਲਿਆਂ ‘ਚ ਝੜਪ ਹੋ ਗਈ ਸੀ।

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਇਹ ਲੋਕ ਬਹੁਤ ਗਰੀਬ ਹਨ, ਜਿਨ੍ਹਾਂ ਨੂੰ ਸੜਕ ‘ਤੇ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਲਈ ਅਸੀਂ 6 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਘੇਰਾਂਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)