ਤਰਨਤਾਰਨ ‘ਚ ਕਿਸਾਨ ਦੇ ਪੁੱਤਾਂ ਨੇ ਵਿਦੇਸ਼ ਤੋਂ ਮੰਗਵਾਈ ਜਰਮਨ ਟੈਕਨਾਲੋਜੀ ਦੀ ਮਸ਼ੀਨ, ਵਧਾ ਦਿੰਦੀ ਹੈ ਗੱਡੀ ਦੀ ਐਵਰੇਜ

0
2314

ਤਰਨਤਾਰਨ (ਬਲਜੀਤ ਸਿੰਘ) | ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਹਰ ਵਰਗ ਦੁਖੀ ਹੈ, ਜਿਸ ਤੋਂ ਥੋੜ੍ਹੇ-ਬਹੁਤੇ ਬਚਾਅ ਲਈ ਤਰਨਤਾਰਨ ਵਿੱਚ ਕਿਸਾਨ ਦੇ ਪੁੱਤਾਂ ਨੇ ਬਾਹਰੋਂ ਜਰਮਨ ਟੈਕਨਾਲੋਜੀ ਦੀ ਬਣੀ ਇਕ ਮਸ਼ੀਨ ਮੰਗਵਾਈ, ਜੋ ਮੋਟਰਸਾਈਕਲ ਜਾਂ ਕਾਰ ਦੀ ਐਵਰੇਜ ਤੇ ਪਿਕਅਪ ਵਧਾ ਦਿੰਦੀ ਹੈ। ਇਹ ਮਸ਼ੀਨ ਗੱਡੀ ਦੇ ਇੰਜਣ ਦਾ ਕਚਰਾ ਵੀ ਸਾਫ ਕਰਦੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਸ਼ੀਨ ਜੋ ਨੌਜਵਾਨ ਲੈ ਕੇ ਆਇਆ ਹੈ, ਬਹੁਤ ਵਧੀਆ ਹੈ। ਇਸ ਨਾਲ ਗੱਡੀ ਦੀ ਪਿਕਅਪ ਤੇ ਐਵਰੇਜ ਵੱਧ ਜਾਂਦੀ ਹੈ। ਦੁਕਾਨਦਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪੰਜਾਬ ‘ਚ ਹੀ ਰਹਿ ਕੇ ਹੀ ਕੰਮ ਕਰੋ, ਜਿਸ ਤਰ੍ਹਾਂ ਅਸੀਂ ਮਿਲ ਕੇ ਪਹਿਲਾਂ ਟ੍ਰੇਨਿੰਗ ਲਈ ਇਸ ਚੀਜ਼ ਨੂੰ ਚਲਾਉਣ ਦੀ ਤੇ ਜਦੋਂ ਸਾਨੂੰ ਜਾਚ ਆ ਗਈ ਤਾਂ ਅਸੀਂ ਅਪਣਾ ਕੰਮ ਖੋਲ੍ਹ ਲਿਆ।

ਉਸ ਦਾ ਦਾਅਵਾ ਹੈ ਕਿ ਜਰਮਨ ਟੈਕਨਾਲੋਜੀ ਦੀ ਬਣੀ ਇਹ ਮਸ਼ੀਨ ਮੋਟਰਸਾਈਕਲ ਜਾਂ ਗੱਡੀ ਦੀ ਐਵਰੇਜ ਤੇ ਪਿਕਅਪ ਵਧਾ ਦਿੰਦੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)