ਜਲੰਧਰ | ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਜਾਰੀ ਰੱਖਿਆ ਹੈ। ਕਿਸਾਨਾਂ ਨੇ ਸਾਰੇ ਟੋਲ ਪਲਾਜਿਆ ਉਪਰ ਕਬਜਾ ਕਰ ਲਿਆ ਹੈ। ਅੱਜ ਦੋਆਬਾ ਕਿਸਾਨ ਯੂਨੀਅਨ ਵੱਲੋਂ ਫਗਵਾੜਾ ਚੰਡੀਗੜ੍ਹ ਰੋਡ ’ਤੇ ਬਹਿਰਾਮ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਕਿਸੇ ਵੀ ਵਾਹਨ ਨੂੰ ਰੋਕਿਆ ਨਹੀਂ ਜਾ ਰਿਹਾ ਸੀ ਸਗੋਂ ਇਕ ਪਾਸੇ ਬੈਠ ਕੇ ਉਹ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।
ਧਰਨੇ ਪ੍ਰਦਰਸ਼ਨ ’ਤੇ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਵਾਪਸ ਨਹੀਂ ਲੈ ਲੈਂਦੀ ਉਦੋਂ ਤਕ ਸਾਡਾ ਰੋਸ ਪ੍ਰਦਰਸ਼ਨ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਸਿਆਸੀ ਦਲ ਦਾ ਸਾਥ ਨਹੀਂ ਲੈਣਾ ਕਿਉਂਕਿ ਜੇਕਰ ਉਨ੍ਹਾਂ ਨੇ ਸਾਡੇ ਨਾਲ ਆਉਣਾ ਹੈ ਤਾਂ ਉਹ ਸਾਡੇ ਕਿਸਾਨੀ ਦੇ ਝੰਡੇ ਦੇ ਹੇਠ ਆਉਣ ਨਾ ਕਿ ਆਪਣੇ ਸਿਆਸੀ ਝੰਡੇ ਹੇਠ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੇ ਰੁਖ ’ਤੇ ਅੜੀ ਰਹੇਗੀ ਤਾਂ ਸਾਡੀਆਂ ਕਿਸਾਨ ਜੱਥੇਬੰਦੀਆਂ ਅੱਗੇ ਦੀ ਰਣਨੀਤੀ ਬਣਾਉਣਗੀਆਂ।