ਕਿਸਾਨਾਂ ਦੀ ਬੀਜੇਪੀ ਵਰਕਰਾਂ ਨਾਲ ਹੋਈ ਹੱਥੋਪਾਈ, ਪਾੜੇ ਕੱਪੜੇ

0
3275

ਨਵਾਂ ਸ਼ਹਿਰ | ਅੱਜ ਫਿਰ ਕਿਸਾਨ ਤੇ ਬੀਜੇਪੀ ਵਰਕਰ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫੀ ਧੱਕਾਮੁੱਕੀ ਹੋਈ ਤੇ ਕਈਆਂ ਦੇ ਕੱਪੜੇ ਪਾੜ ਗਏ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੀਜੇਪੀ ਵੱਲੋਂ ਸਕਾਲਰਸ਼ਿਪ ਘੁਟਾਲੇ ਖਿਲਾਫ ਮਾਰਚ ਕੀਤਾ ਜਾ ਰਿਹਾ ਸੀ।

ਦਰਅਸਲ ਅੱਜ ਬੀਪੇਜੀ ਵੱਲੋਂ ਦਲਿਤਾਂ ਲਈ ਸਕਾਲਰਸ਼ਿਪ ਘੁਟਾਲੇ ਖਿਲਾਫ ਮਾਰਚ ਦਾ ਐਲਾਨ ਕੀਤਾ ਗਿਆ ਸੀ। ਬੀਜੇਪੀ ਵੱਲੋਂ ਇਹ ਮਾਰਚ ਜਲੰਧਰ ਤੋਂ ਚੰਡੀਗੜ੍ਹ ਤੱਕ ਕੱਢਿਆ ਜਾਣਾ ਸੀ। ਇਸ ਲਈ ਨਵਾਂ ਸ਼ਹਿਰ ਵਿੱਚ ਬੀਜੇਪੀ ਵਰਕਰਾ ਵੱਲੋਂ ਖਾਸ ਇੰਤਜਾਮ ਕੀਤਾ ਗਏ ਸੀ। ਇਸ ਦੀ ਖ਼ਬਰ ਜਦੋਂ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ।
ਇਸ ‘ਤੇ ਬੀਜੇਪੀ ਵਰਕਰਾਂ ਨੇ ਮੰਗ ਕੀਤੀ ਕਿ ਉਹ ਅੰਬੇਦਕਰ ਬੁੱਤ ‘ਤੇ ਹਾਰ ਪਾਉਣਾ ਚਾਹੁੰਦੇ ਹਨ। ਪੁਲਿਸ ਵੱਲੋਂ ਇਸ ਦੀ ਇਜਾਜ਼ਤ ਦਿੱਤੀ ਗਈ ਜਿਸ ਤੋਂ ਬਾਅਦ ਨਵਾਂ ਸ਼ਹਿਰ ਦੇ ਅੰਬੇਡਕਰ ਚੌਕ ਵਿੱਚ ਬੀਜੇਪੀ ਤੇ ਕਿਸਾਨਾਂ ਵਿੱਚ ਝੜਪ ਹੋ ਗਈ।

ਦੋਵਾਂ ਧਿਰਾਂ ‘ਚ ਟਕਰਾਅ ਹੋਣ ਨਾਲ ਮਾਮਲਾ ਹੋਰ ਵਿਗੜ ਗਿਆ ਤੇ ਜਿਸ ਬੀਜੇਪੀ ਵਰਕਰ ਨੇ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੀ ਕਿਸਾਨਾਂ ਨਾਲ ਧੱਕਾਮੁੱਕੀ ਹੋ ਗਈ। ਇਸ ਦਰਮਿਆਨ ਉਸ ਦੇ ਕੱਪੜੇ ਪਾਟ ਗਏ। ਇਸ ਦੇ ਨਾਲ ਹੀ ਨਵਾਂ ਸ਼ਹਿਰ ਜ਼ਿਲ੍ਹਾ ਪ੍ਰਧਾਨ ਪੁਨਮ ਮਾਨਿਕ ਦੇ ਹੱਥ ‘ਤੇ ਸਟ ਵੀ ਲੱਗੀ।