ਕਿਸਾਨਾਂ ਦੇ ਜੋਸ਼ ਨੇ ਤੋੜੀਆਂ ਸਾਰੀਆਂ ਰੋਕਾਂ, ਦਿੱਲੀ ਹੁਣ ਦੂਰ ਨਹੀਂ, ਪੜ੍ਹੋ ਕੈਪਟਨ ਕੀ ਬੋਲੇ ਇਤਿਹਾਸਕ ਸੰਘਰਸ਼ ਬਾਰੇ

0
1318

ਹਰਿਆਣਾ  |  ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਕਈ ਥਾਵਾਂ ਉੱਤੇ ਪੁਲਿਸ ਰੋਕਾਂ ਨੂੰ ਤੋੜ ਕੇ ਕਾਫੀ ਗਿਣਤੀ ਵਿਚ ਕਿਸਾਨ ਅੱਗੇ ਵਧ ਚੁੱਕੇ ਹਨਕਿਸਾਨ ਜਥੇਬੰਦੀਆਂ ਖਨੌਰੀ ਵਿਚ ਧਰਨੇ ਉੱਤੇ ਬੈਠ ਗਈਆਂ ਹਨ, ਪਰ ਕਿਸਾਨਾਂ ਨਾਲ ਆਏ ਨੌਜਵਾਨਾਂ ਨੇ ਰੋਕਾ ਹਟਾ ਦਿੱਤੀਆਂ। ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਬਾਰਡਰ ਖੋललਲ੍ਹ ਦਿੱਤਾ ਅਤੇ ਕਿਸਾਨ ਅੱਗੇ ਵਧ ਗਏ ਹਨ। ਪਰ ਪੰਜਾਬ ਨਾਲ ਸੰਬਧਤ ਬਹੁਗਿਣਤੀ ਕਿਸਾਨ ਜਥੇਬੰਦੀਆਂ ਨੇ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਪੰਜਾਬ ਹਰਿਆਣਾ ਬਾਰਡਰ ਉੱਤੇ ਧਰਨੇ ਵੀ ਸ਼ੁਰੂ ਕਰ ਦਿੱਤੇ ਹਨ। 26 ਨਵੰਬਰ ਨੂੰ ਸਵੇਰੇ ਹੀ ਅੰਬਾਲਾ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦਾ ਹਜ਼ਾਰਾਂ ਦੀ ਗਿਣਤੀ ਵਿਚ ਜਮਾਵੜਾ ਲੱਗ ਗਿਆ ਸੀ ਅਤੇ ਪੁਲਿਸ ਦੀਆਂ ਰੋਕਾਂ ਨੂੰ ਕਿਸਾਨਾਂ ਨੇ ਤੋੜ ਦਿੱਤਾ। ਹਰਿਆਣਾ ਦੇ ਜ਼ਿਲ੍ਹਿਆਂ ਅਤੇ ਦਿੱਲੀ ਹਰਿਆਣਾ ਬਾਰਡਰ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਹੈ। ਪੁਲਿਸ ਨੇ ਭਾਰੀ ਪੱਥਰਾਂ, ਵਾਹਨਾਂ ਤੇ ਮਿੱਟੀ ਸੁੱਟ ਕੇ ਸੜ੍ਹਕਾਂ ਨੂੰ ਬੰਦ ਕੀਤਾ ਹੋਇਆ ਹੈ।

ਸ਼ੰਭੂ ਬਾਰਡਰ ਉੱਤੇ ਕੀ ਹੋਇਆ

ਹਰਿਆਣਾ ਪੁਲਿਸ ਨੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲ਼ੇ ਵੀ ਛੱਡੇ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਬੈਰੀਕੇਡ ਚੁੱਕ ਨੇ ਪੁਲ ਤੋਂ ਥੱਲੇ ਸੁੱਟ ਦਿੱਤੇ ਅਤੇ ਟਰੱਕਾਂ ਟਰਾਲਿਆਂ ਨੂੰ ਧੱਕ ਕੇ ਸਾਇਡ ਕਰ ਦਿੱਤਾ। ਕਾਫ਼ੀ ਸਾਰੇ ਟਰੈਕਟ ਟਰਾਲੀਆਂ ਅਤੇ ਪੈਦਲ ਕਿਸਾਨ ਹਰਿਆਣਾ ਵਿਚ ਦਾਖ਼ਲ ਹੋ ਗਏ ਹਨ।

ਸ਼ਭੂ ਬਾਰਡਰ ਉੱਤੇ ਪੰਜਾਬ ਹਰਿਆਣਾ ਬਾਰਡਰ ਉੱਤੇ ਹਰਿਆਣਾ ਪੁਲਿਸ ਕਿਸਾਨਾਂ ਨੂੰ ਰਸਤੇ ਵਿਚ ਟਰਾਲੇ ਅਤੇ ਟਿੱਪਰ ਲਗਾ -ਲਗਾ ਰੋਕ ਰਹੀ ਹੈ। ਕਿਸਾਨਾਂ ਦੇ ਵਾਹਨਾਂ ਅੱਗੇ ਪੁਲਿਸ ਰੈਪਿਡ ਫੋਰਸ ਦੇ ਜਵਾਨ ਅੱਗੇ ਖੜਕੇ ਰੋਕ ਰਹੇ ਹਨ। ਕੁਝ ਕਿਸਾਨ ਲੰਘ ਜਾਂਦੇ ਹਨ ਅਤੇ ਪੁਲਿਸ ਫੇਰ ਰੋਕ ਲੈਂਦੀ ਸੀ ਕਾਫੀ ਦੇਰ ਦੇ ਜੱਦੋਜਹਿਦ ਤੋਂ ਬਾਅਦ ਆਖਰ ਰਾਹ ਖੋਲ ਦਿੱਤਾ ਗਿਆ ਅਤੇ ਕਿਸਾਨ ਹਰਿਆਣਾ ਵਿਚ ਪਹੁੰਚ ਗਏ । ਭਾਵੇਂ ਕਿ ਪੁਲਿਸ ਬਲ ਵਰਤੋਂ ਦੀ ਗੱਲ ਕਰ ਰਹੀ ਸੀ ਪਰ ਪੁਲਿਸ ਨੇ ਲਾਠੀਚਾਰਜ ਬਗੈਰਾ ਨਹੀਂ ਕੀਤਾ।

ਕੈਪਟਨ ਨੇ ਕਿਸਾਨਾਂ ਨੂੰ ਰੋਕੇ ਜਾਣ ‘ਤੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੰਵਿਧਾਨ ਦਿਵਸ ਵਾਲੇ ਦਿਨ ਕਿਸਾਨਾਂ ਦੇ ਸੰਵੈਧਾਨਿਕ ਅਧਿਕਾਰਾਂ ਉੱਤੇ ਇਸ ਤਰ੍ਹਾਂ ਦੇ ਜੁਰਮ ਹੋ ਰਹੇ ਹਨ।

ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ, “ਮਨੋਹਰ ਲਾਲ ਖੱਟੜ ਜੀ, ਉਨ੍ਹਾਂ ਲੰਘ ਲੈਣ ਦਿਓ, ਦਿੱਲੀ ਤੱਕ ਆਪਣੀ ਆਵਾਜ਼ ਪਹੁੰਚਾਉਣ ਦਿਓ।”