ਪੰਜਾਬ ‘ਚ ਜੀਓ ਕੰਪਨੀ ਦੇ ਸਿਮ ਕਾਰਡਾਂ ਨੂੰ ਅੱਗ ਲਾ ਰਹੇ ਕਿਸਾਨ ਅਤੇ ਨੌਜਵਾਨ, ਵੇਖੋ ਵੀਡੀਓ

0
27389

ਜਲੰਧਰ | ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਰਕਾਰ ਕਾਨੂੰਨ ਵਾਪਸ ਲੈਣ ‘ਚ ਜਿੰਨੀ ਦੇਰ ਲਾ ਰਹੀ ਹੈ ਉਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਲੋਕ ਸੰਘਰਸ਼ ਤਿੱਖਾ ਕਰਦੇ ਜਾ ਰਹੇ ਹਨ।

ਪੰਜਾਬ ‘ਚ ਕਈ ਥਾਈਂ ਅੱਜ ਕਿਸਾਨਾਂ ਅਤੇ ਨੌਜਵਾਨਾਂ ਨੇ ਜੀਓ ਕੰਪਨੀ ਦੇ ਸਿਮ ਕਾਰਡ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਸਿਮ ਕਾਰਡਾਂ ਨੂੰ ਅੱਗ ਵੀ ਲਗਾਈ।

ਜਲੰਧਰ ਦੇ ਮਾਡਲ ਟਾਊਨ ਵਿੱਚ ਵਿਦਿਆਰਥੀਆਂ ਨੇ ਜੀਓ ਦੇ ਸਿਮ ਕਾਰਡਾਂ ਨੂੰ ਅੱਗ ਲਗਾਈ। ਮਨਦੀਪ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਵਿਦਿਆਰਥੀ ਹਾਂ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹਾਂ।

ਸਰਕਾਰ ਨਵੇਂ ਖੇਤੀ ਕਾਨੂੰਨ ਲਿਆ ਕਿ ਕਾਰਪੋਰੇਟ ਅਦਾਰਿਆਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ। ਇਸੇ ਲਈ ਅਸੀਂ ਜੀਓ ਦੇ ਸਿਮ ਕਾਰਡ ਸਾੜ੍ਹ ਕੇ ਇਹ ਦੱਸਣਾ ਚਾਹੁੰਦੇ ਹਾਂ ਕਿ ਮੁਲਕ ਕਾਰਪੋਰੇਟ ਨੂੰ ਨਹੀਂ ਦੇਣ ਦਿਆਂਗੇ।