ਫਰੀਦਕੋਟ : ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਸ਼ਰਾਬ ਪੀ ਕੇ ਦਾਖਲ ਹੋਣ ਵਾਲਾ ਗ੍ਰਿਫਤਾਰ

0
3456

ਫਰੀਦਕੋਟ, 31 ਜਨਵਰੀ | ਥਾਣਾ ਸਿਟੀ ਮਲੋਟ ਅਧੀਨ ਆਉਂਦੇ ਪਿੰਡ ਅਬੁਲਖੁਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਜੋੜ ਮੇਲੇ ਦੌਰਾਨ ਇਕ ਵਿਅਕਤੀ ਸ਼ਰਾਬ ਪੀ ਕੇ ਲੰਗਰ ਹਾਲ ਵਿਚ ਦਾਖਲ ਹੋਇਆ ਅਤੇ ਪ੍ਰਬੰਧਕਾਂ ਨਾਲ ਮਾੜਾ ਵਿਵਹਾਰ ਕਰਨ ਦੇ ਕਥਿਤ ਦੋਸ਼ ਤਹਿਤ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਅਬੁਲਖੁਰਾਣਾ ਦੇ ਰਮਨਦੀਪ ਸਿੰਘ ਪੁੱਤਰ ਜਸਕਰਨ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਿਛਲੇ 80 ਸਾਲਾਂ ਤੋਂ ਜੋੜ ਮੇਲਾ ਲੱਗਦਾ ਹੈ। 3 ਦਿਨਾਂ ਤੱਕ ਚੱਲਣ ਵਾਲੇ ਜੋੜ ਮੇਲੇ ਦੇ ਆਖਰੀ ਦਿਨ ਪਿੰਡ ਦਾ ਇਕ ਵਿਅਕਤੀ ਰਮਨਦੀਪ ਪੁੱਤਰ ਗੁਰਮੀਤ ਸਿੰਘ ਸ਼ਰਾਬ ਪੀ ਕੇ ਲੰਗਰ ਹਾਲ ਵਿਚ ਦਾਖਲ ਹੋ ਗਿਆ ਅਤੇ ਪ੍ਰਬੰਧਕਾਂ ਵੱਲੋਂ ਉਸ ਦੀ ਹਰਕਤ ’ਤੇ ਰੋਸ ਕਰਨ ’ਤੇ ਉਕਤ ਵਿਅਕਤੀ ਨੇ ਡੱਬ ਵਿਚੋਂ ਰਿਵਾਲਵਰ ਕੱਢ ਕੇ ਪ੍ਰਬੰਧਕਾਂ ਨੂੰ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਸ਼ਿਕਾਇਤ ਉਪਰੰਤ ਸਿਟੀ ਮਲੋਟ ਥਾਣੇ ਵਿਚ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।