ਚੰਡੀਗੜ੍ਹ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਫੈਨਜ਼ ‘ਤੇ ਕੀ ਬੀਤ ਰਿਹਾ ਹੋਵੇਗਾ, ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਅੱਜ ਖਰੜ ਦੇ ਇਕ ਨੌਜਵਾਨ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਦੱਸ ਦੇਈਏ ਕਿ 17 ਸਾਲਾ ਨੌਜਵਾਨ ਨੇ ਫਰਨੈਲ ਪੀ ਲਈ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਕੜੀ ਮੁਸ਼ੱਕਤ ਤੋਂ ਬਾਅਦ ਬਚਾਅ ਲਿਆ ਗਿਆ।
ਜਦੋਂ ਤੋਂ ਇਸ ਨੌਜਵਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਖਬਰ ਸੁਣੀ ਸੀ, ਉਦੋਂ ਤੋਂ ਹੀ ਉਹ ਸਦਮੇ ‘ਚ ਸੀ । ਦੱਸਣਯੋਗ ਹੈ ਕਿ ਮੂਸੇਵਾਲਾ ਦੇ ਫੈਨ ਪੂਰੇ ਵਿਸ਼ਵ ‘ਚ ਲੱਖਾਂ ਦੀ ਗਿਣਤੀ ਵਿਚ ਹੈ । ਇਸ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਦਾ ਹਾਲ ਕੀ ਹੋ ਰਿਹਾ ਹੋਵੇਗਾ । ਇਹ ਜਵਾਬ ਦੇਣਾ ਬਹੁਤ ਮੁਸ਼ਕਲ ਹੈ। ਮੂਸੇਵਾਲਾ ਦੇ ਗਾਣੇ ਲੋਕਾਂ ਨੂੰ ਬਹੁਤ ਪਸੰਦ ਸੀ ਤੇ ਉਨ੍ਹਾਂ ਦੀ ਘਾਟ ਸ਼ਾਇਦ ਹੀ ਕੋਈ ਪੂਰੀ ਕਰ ਸਕੇਗਾ।