ਜਲੰਧਰ | ਪੰਜਾਬ ਦੇ ਨਾਮੀ ਈਐਨਟੀ ਸਰਜਨ ਰਮੇਸ਼ ਚੰਦਰ ਖੋਸਲਾ ਦੀ ਮੌਤ ਹੋ ਗਈ ਹੈ। ਡਾ. ਰਮੇਸ਼ ਡਾ. ਸਤਯਪਾਲ ਖੋਸਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਨ। ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁੱਕਰਵਾਰ ਸਵੇਰੇ 11 ਵਜੇ ਉਨ੍ਹਾਂ ਦੇ ਸ਼ਹੀਦ ਊਧਮ ਸਿੰਘ ਨਗਰ ਸਥਿਤ ਘਰ ਤੋਂ ਨਿਕਲੇਗੀ। ਸਾਢੇ 11 ਵਜੇ ਹਰਨਾਮਦਾਸਪੁਰਾ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਹੋਵੇਗਾ। ਡਾ. ਰਮੇਸ਼ ਦੀ ਮੌਤ ਨਾਲ ਸਿਹਤ ਜਗਤ ਨੂੰ ਧੱਕਾ ਲੱਗਾ ਹੈ। ਸੂਬੇ ਦੇ ਵੱਡੇ ਡਾਕਟਰਾਂ ਨੇ ਉਨ੍ਹਾਂ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।





































