ਜਲੰਧਰ, 21 ਜਨਵਰੀ | ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਦੇ ਯੂਕੇ ਵਿਚ ਸੈਟਲ ਹੋਣ ਦੀ ਪੁਸ਼ਟੀ ਹੋ ਗਈ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਆਪਣੇ ਬੱਚੇ ਨਾਲ ਵਿਦੇਸ਼ ਲਈ ਰਵਾਨਾ ਹੋਏ ਜੋੜੇ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਆਪਣੇ ਬੱਚੇ ਵਾਰਿਸ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿਰਫ ਚਰਚਾ ਸੀ ਕਿ ਉਕਤ ਜੋੜਾ ਵਿਦੇਸ਼ ਵਿਚ ਸੈਟਲ ਹੋ ਗਿਆ ਹੈ ਕਿਉਂਕਿ ਭਾਰਤ ਵਿਚ ਉਸ ਦੀ ਜਾਨ ਨੂੰ ਖ਼ਤਰਾ ਸੀ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜੋੜੇ ਨੂੰ ਸੁਰੱਖਿਆ ਪ੍ਰਦਾਨ ਕਰਨੀ ਸੀ।
ਇਸ ਜੋੜੇ ਦੇ ਕੁੱਲ ਤਿੰਨ ਵੀਡੀਓ ਸਾਹਮਣੇ ਆਏ ਹਨ। ਇੱਕ ਵੀਡੀਓ ਵਿਚ ਇਹ ਜੋੜਾ ਅੰਮ੍ਰਿਤਸਰ ਏਅਰਪੋਰਟ ਵਿਚ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ। ਦੂਜੇ ਵਿਚ ਰੂਪ ਅਰੋੜਾ ਆਪਣੇ ਬੇਟੇ ਨੂੰ ਏਅਰਪੋਰਟ ਲੈ ਕੇ ਜਾ ਰਿਹਾ ਹੈ।
ਤੀਜੇ ਵੀਡੀਓ ‘ਚ ਜੋੜੇ ਦਾ ਬੇਟਾ ਆਪਣਾ ਛੋਟਾ ਬੈਗ ਜਹਾਜ਼ ਵੱਲ ਲਿਜਾਂਦਾ ਦਿਖਾਈ ਦੇ ਰਿਹਾ ਹੈ। ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਅਤੇ ਰੂਪ ਅਰੋੜਾ ਆਪਣੇ ਬੇਟੇ ਨਾਲ ਪੰਜਾਬ (ਭਾਰਤ) ਛੱਡ ਕੇ ਬਰਤਾਨੀਆ ਚਲੇ ਗਏ ਹਨ। ਹੁਣ ਇਹ ਜੋੜਾ ਲੰਡਨ ‘ਚ ਹੀ ਰਹੇਗਾ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)