ਝਾਰਖੰਡ| ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਡੁਮਰੀ ਬਲਾਕ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਵਿਆਹ ਤੋਂ ਪਰਤ ਰਹੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਭਰੀ ਪਿਕਅੱਪ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਲਾੜੀ ਦੇ ਮਾਤਾ-ਪਿਤਾ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ‘ਚ 28 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ‘ਚੋਂ 12 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਪਿਕਅੱਪ ਵੈਨ ‘ਚ 45-55 ਲੋਕ ਸਵਾਰ ਸਨ। ਸਾਰੇ ਡੁਮਰੀ ਦੇ ਸਾਰੰਗਡੀਹ ‘ਚ ਧੀ ਦਾ ਵਿਆਹ ਕਰਕੇ ਕਟਾਰੀ ਪਰਤ ਰਹੇ ਸਨ। ਇਸੇ ਦੌਰਾਨ ਜਰੀ ਥਾਣਾ ਖੇਤਰ ਦੇ ਪਿੰਡ ਜਰਡਾ ਨੇੜੇ ਅਚਾਨਕ ਬੇਕਾਬੂ ਪਿਕਅੱਪ ਵੈਨ ਤਿੰਨ ਵਾਰ ਪਲਟੀਆਂ ਖਾ ਗਈ, ਜਿਸ ਵਿੱਚ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ 12 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰਿਆਂ ਨੂੰ ਸਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।