ਵਿੱਕੀ ਗੌਂਡਰ ਦੇ ਪਿਤਾ ਦੀ ਮੌਤ ‘ਤੇ ਪਰਿਵਾਰਕ ਮੈਂਬਰਾਂ ਨੇ ਕੀਤੇ ਅਹਿਮ ਖੁਲਾਸੇ, ਕਿਹਾ- ਵਿੱਕੀ ਦੇ ਐਨਕਾਊਂਟਰ ਮਗਰੋਂ ਪਿਤਾ ਡੂੰਘੇ ਸਦਮੇ ‘ਚ ਸੀ

0
1503

ਮਲੋਟ। ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦਾ ਵਾਸੀ ਵਿੱਕੀ ਗੌਂਡਰ ਜਿਸਦੀ 2017 ਵਿਚ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ ਸੀ, ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮਲੋਟ ਵਿਖੇ ਰੇਲਵੇ ਲਾਈਨ ‘ਤੇ ਮਿਲੀ ਹੈ। ਮਹਿਲ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿੱਕੀ ਦੀ ਮੌਤ ਤੋਂ ਬਾਅਦ ਹੀ ਮਹਿਲ ਸਿੰਘ ਵੱਡੇ ਸਦਮੇ ਵਿਚ ਸੀ।

ਘਰ ਉਹ ਦਵਾਈ ਲੈ ਕੇ ਆਉਣ ਦਾ ਕਹਿ ਕੇ ਗਿਆ ਪਰ ਉਸਦੀ ਰੇਲਵੇ ਲਾਈਨ ਤੋਂ ਲਾਸ਼ ਹੀ ਮਿਲੀ। ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਫਿਰ ਤੋਂ ਗੈਂਗਸਟਰ ਵਿੱਕੀ ਗੌਂਡਰ ਦੀ ਪੁਲਿਸ ਮੁਕਾਬਲੇ ਵਿਚ ਮੌਤ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਕਿਹਾ ਕਿ ਵਿੱਕੀ ਵਧੀਆ ਖਿਡਾਰੀ ਸੀ। ੳਹ ਜੁਲਮ ਦੀ ਦੁਨੀਆਂ ਵਿਚ ਚਲਾ ਗਿਆ, ਉਹ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਉਸ ਨਾਲ ਵੀ ਧੋਖਾ ਹੋਇਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮੌਤ ਦਾ ਕਾਰਨ ਟੈਨਸ਼ਨ ਹੀ ਸੀ। ਪਰਿਵਾਰ ਵਿਚ ਹੁਣ ਵਿੱਕੀ ਦੀਆਂ ਦੋ ਭੈਣਾਂ ਅਤੇ ਮਾਂ ਹੀ ਹੈ।