ਲੁਧਿਆਣਾ, 24 ਅਪ੍ਰੈਲ | ਲੁਧਿਆਣਾ ਦੇ ਨੂਰਵਾਲਾ ਰੋਡ ‘ਤੇ ਰਹਿਣ ਵਾਲੇ ਇੱਕ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨਾਲ ਅਫਸਰਾਂ ਦੇ ਨਾਂ ਲੈ ਕੇ 15 ਲੱਖ ਰੁਪਏ ਦੀ ਠੱਗੀ ਕੀਤੀ ਗਈ। ਪਰਿਵਾਰ ਨੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਾਈ ਅਤੇ ਮੀਡੀਆ ਸਾਹਮਣੇ ਆਪਣਾ ਦਰਦ ਸਾਂਝਾ ਕੀਤਾ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਹੱਲੇ ਵਿੱਚ ਕੁਆਰਟਰ ਬਣਾਏ ਗਏ ਸਨ। ਕਿਸੇ ਸ਼ਿਕਾਇਤ ਮਗਰੋਂ ਕਿਵੇਂ ਇਹ ਕੁਆਰਟਰ ਸੀਲ ਕਰ ਦਿੱਤੇ ਗਏ।
ਇਸ ਦੌਰਾਨ ਇੱਕ ਮਹਿਲਾ, ਜੋ ਆਪਣੇ ਆਪ ਨੂੰ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੱਸਦੀ ਸੀ, ਘਰ ਆਉਣੀ ਜਾਉਣੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅਫਸਰਾਂ ਨਾਲ ਜਾਣ-ਪਹਿਚਾਣ ਰੱਖਦੀ ਹੈ ਅਤੇ ਕੰਮ ਕਰਵਾ ਦੇਵੇਗੀ।
ਮਹਿਲਾ ਨੇ ਅਫਸਰਾਂ ਦੇ ਨਾਂ ਤੇ 15 ਲੱਖ ਰੁਪਏ ਲਏ। ਪੀੜਤਾਂ ਮੁਤਾਬਕ, ਫਿਰ ਇੱਕ ਦਿਨ ਘਰ ਬੁਲਾ ਕੇ ਫੈਸਲਾ ਕਰਨ ਦੀ ਗੱਲ ਹੋਈ, ਪਰ ਜਦੋਂ ਉਹ ਉਨ੍ਹਾਂ ਦੇ ਘਰ ਗਏ ਤਾਂ ਉਥੇ ਕੁੱਟਮਾਰ ਕੀਤੀ ਗਈ।
ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮਹਿਲਾ ਪੀੜਤ ਪਰਿਵਾਰ ਦੇ ਘਰ ਆਉਂਦੀ ਦਿਖ ਰਹੀ ਹੈ। ਪਰਿਵਾਰ ਕੋਲ ਕੁਝ ਸੀਸੀਟੀਵੀ ਫੁਟੇਜ ਵੀ ਹਨ ਜੋ ਠੱਗੀ ਅਤੇ ਮਹਿਲਾ ਦੀ ਆਵਾਜਾਈ ਨੂੰ ਦਰਸਾਉਂਦੇ ਹਨ।
ਇਕ ਪੀੜਤ ਨੇ ਦੱਸਿਆ- “ਸਾਡੇ ਨਾਲ ਧੋਖਾਧੜੀ ਹੋਈ, ਕੁੱਟਮਾਰ ਹੋਈ। ਸਾਡੀ ਬਜ਼ੁਰਗ ਮਾਂ ਨੂੰ ਵੀ ਤੰਗ ਕੀਤਾ ਗਿਆ। ਸਾਨੂੰ ਇਨਸਾਫ ਚਾਹੀਦਾ ਹੈ।”
ਦੂਜੇ ਪੱਖ ਨੇ ਵੀ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭੀ ਕੁੱਟਮਾਰ ਹੋਈ ਹੈ ਅਤੇ ਉਹ ਕਮਿਸ਼ਨਰ ਦਫਤਰ ਪਹੁੰਚੇ ਹਨ।
ਦੂਜੇ ਪੱਖ ਦਾ ਕਹਿਣਾ ਹੈ ਕਿ “ਜੋ ਇਲਜ਼ਾਮ ਸਾਡੇ ਤੇ ਲੱਗੇ ਨੇ ਉਹ ਬੇਬੁਨਿਆਦ ਹਨ। ਸਾਡੇ ਕੋਲ ਵੀ ਵੀਡੀਓ ਹੈ। ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ।”
ਘਟਨਾ ਨੇ ਮਿਹੋਲ ਗੰਭੀਰ ਬਣਾਇਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਪੱਖੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ।