ਲੁਧਿਆਣਾ ‘ਚ ਗੱਡੀ ਸਾਈਡ ‘ਤੇ ਕਰਨ ਨੂੰ ਲੈ ਕੇ ਪਰਿਵਾਰ ‘ਤੇ ਡੰਡਿਆਂ ਨਾਲ ਹਮਲਾ, ਔਰਤ ਸਣੇ 2 ਜ਼ਖਮੀ

0
281

ਲੁਧਿਆਣਾ, 20 ਨਵੰਬਰ | ਦੇਰ ਰਾਤ ਰੇਖੀ ਸਿਨੇਮਾ ਚੌਕ ‘ਤੇ ਸਾਈਡ ‘ਤੇ ਗੱਡੀ ਖੜ੍ਹੀ ਕਰਨ ‘ਤੇ ਹਾਰਨ ਵਜਾਉਣ ‘ਤੇ ਗੁੱਸੇ ‘ਚ ਆਏ ਬੋਲੈਰੋ ਚਾਲਕ ਨੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਡਰਾਈਵਰ ਨੇ ਪਹਿਲਾਂ ਉਨ੍ਹਾਂ ‘ਤੇ ਡੰਡੇ ਨਾਲ ਹਮਲਾ ਕੀਤਾ ਅਤੇ ਫਿਰ ਬੋਤਲ ਨਾਲ ਵਾਰ ਕੀਤਾ। ਇਸ ਕਾਰਨ ਇਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ ਵਰੁਣ ਜੈਨ ਅਤੇ ਵਿੰਨੀ ਜੈਨ ਵਜੋਂ ਹੋਈ ਹੈ।

ਇਸ ਗੱਲ ਦਾ ਪਤਾ ਲੱਗਦਿਆਂ ਹੀ ਪੀਸੀਆਰ ਸਕੁਐਡ ਦੇ ਮੁਲਾਜ਼ਮ ਏਐਸਆਈ ਵਿਜੇ ਕੁਮਾਰ ਅਤੇ ਥਾਣਾ ਕੋਤਵਾਲੀ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੂੰ ਸ਼ਾਂਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਕੈਲਾਸ਼ ਨਗਰ ਮੰਡਲ ਦੇ ਜਨਰਲ ਸਕੱਤਰ ਦੀਪਕ ਜੈਨ ਆਪਣੇ ਪਰਿਵਾਰ ਦੇ 5 ਮੈਂਬਰਾਂ ਨਾਲ ਰੇਖੀ ਸਿਨੇਮਾ ਨੇੜੇ ਸਥਿਤ ਇੱਕ ਢਾਬੇ ‘ਤੇ ਰਾਤ ਦਾ ਖਾਣਾ ਖਾਣ ਲਈ ਆਪਣੀ ਕਾਰ ਵਿਚ ਜਾ ਰਹੇ ਸਨ। ਜਿਵੇਂ ਹੀ ਉਹ ਰੇਖੀ ਸਿਨੇਮਾ ਚੌਕ ਤੋਂ ਮੁੜੇ ਤਾਂ ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਇੱਕ ਬੋਲੈਰੋ ਸ਼ਰਾਬ ਦੀ ਦੁਕਾਨ ਦੇ ਬਾਹਰ ਖੜ੍ਹੀ ਸੀ। ਟਰੈਫਿਕ ਕਾਰਨ ਕਾਰ ਚਲਾ ਰਹੇ ਨੌਜਵਾਨ ਨੇ ਉਸ ਨੂੰ ਹਾਰਨ ਮਾਰ ਦਿੱਤਾ ਪਰ ਜਦੋਂ ਉਹ ਪਿੱਛੇ ਨਹੀਂ ਹਟਿਆ ਤਾਂ ਉਸ ਨੇ ਦੋ-ਤਿੰਨ ਵਾਰ ਹਾਰਨ ਵਜਾਇਆ।

ਇਸ ਮਾਮਲੇ ਨੂੰ ਲੈ ਕੇ ਬੋਲੈਰੋ ਚਾਲਕ ਉਸ ਕੋਲ ਜਾ ਕੇ ਗਾਲ੍ਹਾਂ ਕੱਢਣ ਲੱਗਾ। ਜਦੋਂ ਕਾਰ ਸਵਾਰਾਂ ਨੇ ਉਸ ਨੂੰ ਰੋਕਿਆ ਕਿ ਉਨ੍ਹਾਂ ਨਾਲ ਔਰਤਾਂ ਵੀ ਹਨ ਤਾਂ ਬੋਲੈਰੋ ਚਾਲਕ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ। ਜਦੋਂ ਪਰਿਵਾਰ ਦੇ ਹੋਰ ਮੈਂਬਰ ਦਖਲ ਦੇਣ ਆਏ ਤਾਂ ਉਸ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਥਾਣਾ ਕੋਤਵਾਲੀ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਬੋਲੈਰੋ ਨੂੰ ਥਾਣੇ ਲੈ ਗਈ। ਥਾਣਾ ਸਦਰ ਦੇ ਇੰਚਾਰਜ ਗਗਨਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)