ਵਿਆਹ ਤੋਂ 6 ਸਾਲ ਬਾਅਦ 8ਵੀਂ ਦੇ ਕਲਾਸਮੇਟ ਨਾਲ ਹੋਇਆ ਪਿਆਰ, ਵਿਰੋਧ ਕਰਨ ‘ਤੇ ਪਤਨੀ ਨੇ ਪਤੀ ਕਤਲ ਕਰਵਾਇਆ

0
4307

ਗੁਰਦਾਸਪੁਰ (ਸੰਦੀਪ ਕੁਮਾਰ) | ਪਤੀ-ਪਤਨੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਇੱਕ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਆਪਣੇ ਨਜਾਇਜ਼ ਸਬੰਧਾਂ ਦੇ ਕਾਰਨ ਆਸ਼ਿਕ ਨਾਲ ਮਿਲ ਕੇ ਆਪਣੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਅਰੋਪੀ ਔਰਤ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

ਡੀਐਸਪੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਗਦੀਪ ਅਤੇ ਮਮਤਾ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ। ਮਮਤਾ ਨੂੰ 8ਵੀਂ ‘ਚ ਨਾਲ ਪੜ੍ਹਦਿਆਂ ਗਣੇਸ਼ ਨਾਲ 4 ਸਾਲ ਪਹਿਲਾਂ ਪਿਆਰ ਹੋ ਗਿਆ ਸੀ। ਜਗਦੀਪ ਨੇ ਦੋਹਾਂ ਦੀ ਚੈਪ ਪੜ੍ਹ ਲਈ ਸੀ। ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਪੰਗਾ ਸ਼ੁਰੂ ਹੋਇਆ।

ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 24 ਦਸੰਬਰ ਨੂੰ ਧਾਰੀਵਾਲ ਵਿੱਚ ਇਕ 32 ਸਾਲਾਂ ਨੌਜਵਾਨ ਜਗਦੀਪ ਸਿੰਘ ਦੀ ਘਰ ਦੇ ਹੇਠਾਂ ਹੀ ਕੁਛ ਅਣਪਛਾਤੇ ਨੌਜਵਾਨਾਂ ਨੇ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਸੀ। ਤਫ਼ਤੀਸ਼ ਤੋਂ ਬਾਅਦ ਪਤਾ ਲਗਾ ਕਿ ਮ੍ਰਿਤਕ ਜਗਦੀਪ ਸਿੰਘ ਦੀ ਪਤਨੀ ਮਮਤਾ ਨੇ ਹੀ ਆਸ਼ਿਕ ਗਣੇਸ਼ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।