ਜਲੰਧਰ | ਵੈਸਟ ਹਲਕੇ ਦੇ ਬੀਜੇਪੀ ਲੀਡਰ ਅੰਗੁਰਾਲ ਭਰਾਵਾਂ ‘ਤੇ ਨਕਲੀ ਸ਼ਰਾਬ ਫੈਕਟਰੀ ਦਾ ਕੇਸ ਦਰਜ ਹੋਣ ਤੋਂ ਬਾਅਦ ਇਸ ਮਾਮਲੇ ਦੀ ਪੂਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ।
ਐਕਸਾਇਜ਼ ਟੀਮ ਵੱਲੋਂ ਦਰਜ ਐਫਆਈਆਰ ਮੁਤਾਬਿਕ ਬੀਜੇਪੀ ਲੀਡਰ ਰਾਜਨ ਅੰਗੁਰਾਲ ਦੀ ਫੈਕਟਰੀ ਵਿੱਚੋਂ ਕਰੀਬ 12 ਹਜਾਰ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਸਨ। ਇਹ ਬੋਤਲਾਂ ਫਿਰੋਜ਼ਪੁਰ ਵਿੱਚ ਸਥਿਤ ਸ਼ਰਾਬ ਫੈਕਟਰੀ ਮਲਬ੍ਰੋਸ ਵਰਗੀਆਂ ਹਨ। ਐਕਸਾਇਜ਼ ਵਿਭਾਗ ਦਾ ਕਹਿਣਾ ਹੈ ਕਿ ਇਸ ਕੰਪਨੀ ਦੀ ਨਕਲੀ ਸ਼ਰਾਬ ਬਣਾ ਕੇ ਵੇਚੀ ਜਾਣੀ ਸੀ। ਫਰਾਰ ਬੀਜੇਪੀ ਲੀਡਰ ਸ਼ੀਤਲ ਨੇ ਕਿਹਾ ਸੀ ਕਿ ਵੱਡੇ ਭਰਾ ਨੇ ਇੱਥੇ ਸੈਨੇਟਾਇਜ਼ਰ ਦੀ ਫੈਕਟਰੀ ਲਗਾਉਣੀ ਸੀ।
ਜਲੰਧਰ ਦੀ ਪੁਲਿਸ ਅਤੇ ਪ੍ਰਸ਼ਾਸਨ ਨੇ ਕਰੀਬ ਡੇਢ ਦਰਜਨ ਗੱਡੀਆਂ ਅਤੇ ਅਫਸਰਾਂ ਦੇ ਨਾਲ ਰੇਡ ਕੀਤੀ ਸੀ। ਰੇਡ ਦੌਰਾਨ ਸਾਰਾ ਕੁਝ ਬਰਾਮਦ ਹੋ ਗਿਆ ਫਿਰ ਵੀ ਦੋਵੇਂ ਅਰੋਪੀ ਮੌਕੇ ਤੋਂ ਭੱਗ ਗਏ। ਵਾਇਰਲ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਦੇ ਸਾਹਮਣੇ ਰਾਜਨ ਅੰਗੁਰਾਲ ਐਸਪੀ ਬਲਵੰਤ ਸਿੰਘ ਨਾਲ ਬਹਿਸ ਕਰ ਰਿਹਾ ਸੀ। ਜਦੋਂ ਮਾਮਲਾ ਇੰਨਾ ਵੱਡਾ ਸੀ ਫਿਰ ਪੁਲਿਸ ਨੇ ਆਖਿਰ ਗ੍ਰਿਫਤਾਰੀ ਕਿਉਂ ਨਹੀਂ ਕੀਤੀ। ਜਾਂਚ ਟੀਮ ਦਾ ਕਹਿਣਾ ਹੈ ਕਿ ਸ਼ੋਰ-ਸ਼ਰਾਬੇ ਦੌਰਾਨ ਅਰੋਪੀ ਭੱਜ ਗਏ।
ਬੀਜੇਪੀ ਲੀਡਰਾਂ ਉੱਤੇ ਨਕਲੀ ਸ਼ਰਾਬ ਫੈਕਟਰੀ ਦਾ ਪਰਚਾ ਦਰਜ ਹੋਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਮਾਮਲੇ ਦੀ ਚਰਚਾ ਹੋ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਅੱਗੇ ਦੀ ਕਾਰਵਾਈ ਕਰਦੀ ਹੈ ਅਤੇ ਇਸ ਮਾਮਲੇ ਵਿੱਚ ਕੀ ਸਾਹਮਣੇ ਆਉਂਦਾ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।