ਗੁਬਾਰਾ ਭਰਨ ਵਾਲੇ ਗੈਸ ਸਿਲੰਡਰ ‘ਚ ਧਮਾਕਾ, ਇਕ ਦੀ ਮੌਤ, 2 ਗੰਭੀਰ, ਜ਼ਖਮੀਆਂ ‘ਚ ਇਕ 6 ਸਾਲ ਦੀ ਬੱਚੀ ਵੀ

0
353

ਨਵੀਂ ਦਿੱਲੀ, 29 ਅਕਤੂਬਰ| ਨਵੀਂ ਦਿੱਲੀ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੋਂ ਦੇ ਸੰਗਮ ਵਿਹਾਰ ਇਲਾਕੇ ਵਿਚ ਗੁਬਾਰੇ ਭਰਨ ਵਾਲੇ ਗੈਸ ਸਿਲੰਡਰ ਵਿਚ ਧਮਾਕਾ ਹੋਣ ਨਾਲ ਇਕ ਦੀ ਮੌਤ ਤੇ ਦੋ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਸੰਗਮ ਵਿਹਾਰ ਇਲਾਕੇ ਵਿਚ ਇਕ ਬੰਦਾ ਗੁਬਾਰਿਆਂ ਵਿਚ ਗੈਸ ਭਰ ਰਿਹਾ ਸੀ ਤੇ ਉਸ ਕੋਲ ਕੁਝ ਬੱਚੇ ਵੀ ਖੜ੍ਹੇ ਸਨ ਕਿ ਇਸ ਦੌਰਾਨ ਗੈਸ ਸਿਲੰਡਰ ਫਟ ਗਿਆ, ਜਿਸ ਵਿਚ ਇਕ ਦੀ ਮੌਤ ਤੇ 2 ਜਣੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ 6 ਸਾਲ ਦੀ ਬੱਚੀ ਵੀ ਦੱਸੀ ਜਾ ਰਹੀ ਹੈ।