ਅਸਮਾਨੀ ਚੜ੍ਹੇ ਦਾਲਾਂ-ਸਬਜ਼ੀਆਂ ਦੇ ਭਾਅ, ਜਾਣੋ ਕੀ ਚੱਲ ਰਿਹਾ ਰੇਟ

0
11694

ਜਲੰਧਰ | ਲੌਕਡਾਊਨ ਤੋਂ ਬਾਅਦ ਹੁਣ ਕਈ ਥਾਵਾਂ ‘ਤੇ ਖਾਣ-ਪੀਣ ਦੀਆਂ ਚੀਜ਼ਾਂ ‘ਚ ਭਾਰੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਨਾਜ, ਦਾਲਾਂ ਤੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਸਭ ਤੋਂ ਜ਼ਿਆਦਾ ਬੜਤ ਸਬਜ਼ੀਆਂ ਤੇ ਦਾਲਾਂ ‘ਚ ਦੇਖੀ ਜਾ ਰਹੀ ਹੈ। ਸਭ ਤੋਂ ਵੱਧ ਇਸਤੇਮਾਲ ਹੋਣ ਵਾਲੀ ਅਰਹਰ ਦੀ ਦਾਲ ਦੀ ਕੀਮਤ ਪਿਛਲੇ ਇਕ ਮਹੀਨੇ ‘ਚ ਡੇਢ ਗੁਣਾ ਤਕ ਵਧ ਗਈ ਹੈ। ਅਰਹਰ ਦੇ ਨਾਲ ਦੂਜੀਆਂ ਦਾਲਾਂ ਦੇ ਭਾਅ ਵੀ ਵਧੇ ਹਨ।

ਅਰਹਰ ਦੀ ਦਾਲ ਦੀ ਕੀਮਤ ਦੋ-ਤਿੰਨ ਮਹੀਨੇ ਪਹਿਲਾਂ 85 ਤੋਂ 95 ਰੁਪਏ ਤਕ ਚੱਲ ਰਹੀ ਸੀ। ਪਰ ਹੁਣ ਇਹ ਵਧ ਕੇ 135 ਰੁਪਏ ਤਕ ਪਹੁੰਚ ਚੁੱਕੀ ਹੈ। ਮੂੰਗੀ ਤੇ ਮਸੁਰ ਦੀ ਕੀਮਤ ਵੀ ਵਧੀ ਹੋਈ ਹੈ।

ਆੜਤੀਆਂ ਦਾ ਕਹਿਣਾ ਹੈ ਕਿ ਅਰਹਰ ਦੀ ਦਾਲ ‘ਚ ਵਾਧੇ ਦਾ ਅਸਰ ਦੂਜੀਆਂ ਦਾਲਾਂ ‘ਤੇ ਵੀ ਪੈ ਸਕਦਾ ਹੈ। ਫਿਲਹਾਲ ਮੂੰਗੀ ਦੀ ਦਾਲ 130 ਰੁਪਏ ਕਿੱਲੋ, ਛੋਲਿਆਂ ਦੀ ਦਾਲ 80 ਰੁਪਏ ਅਤੇ ਉੜਦ ਦੀ ਦਾਲ 150 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ।

ਮਸੁਰ ਦਾਲ 85 ਤੋਂ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਕਾਬੁਲੀ ਛੋਲੇ ਇਕ ਮਹੀਨੇ ਪਹਿਲਾਂ 75 ਰੁਪਏ ਕਿੱਲੋ ਸੀ ਜੋ ਹੁਣ ਵਧ ਕੇ 90 ਰੁਪਏ ਕਿਲੋ ਵਿਕ ਰਿਹਾ ਹੈ। ਸਰ੍ਹੋਂ ਦੇ ਤੇਲ ਦੀ ਕੀਮਤ ‘ਚ ਵੀ ਇਜ਼ਾਫਾ ਹੋਇਆ ਹੈ। ਪਿਛਲੇ ਇਕ ਮਹੀਨੇ ਤੋਂ ਤੇਲ ਦੀ ਕੀਮਤ ‘ਚ 30 ਫੀਸਦ ਤਕ ਦਾ ਵਾਧਾ ਹੋਇਆ ਹੈ।