ਬਠਿੰਡਾ ਪੁਲਿਸ ਦਾ ਖਾਸ ਉਪਰਾਲਾ : ਰਾਤ ਨੂੰ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਸੂਪ ਦੇ ਨਾਲ ਦੇਵੇਗੀ ਉਬਲੇ ਆਂਡੇ

0
1345

ਬਠਿੰਡਾ, 2 ਫਰਵਰੀ | ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੌਰਾਨ ਰਾਤ ਦੇ ਸਮੇਂ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਚਾਹ, ਕੌਫੀ ਤੇ ਸੂਪ ਪੀਣ ਨੂੰ ਮਿਲੇਗਾ। ਇਸਦੇ ਇਲਾਵਾ ਉਬਲੇ ਹੋਏ ਆਂਡੇ ਵੀ ਖਾਣ ਦੇ ਲਈ ਦਿੱਤੇ ਜਾਣਗੇ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਪੁਲਿਸ ਵੈਲਫੇਅਰ ਫ਼ੰਡ ਤੋਂ ਚਲਾਈ ਗਈ ਹੈ।

ਇਸ ਸਬੰਧੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਠੰਢ ਦਾ ਪ੍ਰਕੋਪ ਜ਼ਿਆਦਾ ਹੈ। ਧੁੰਦ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਅਜਿਹੇ ਵਿੱਚ ਜਿੰਨੇ ਵੀ ਪੁਲਿਸ ਮੁਲਾਜ਼ਮ ਰਾਤ ਦੇ ਸਮੇਂ ਨਾਕਿਆਂ ‘ਤੇ ਡਿਊਟੀ ਤੇ ਗਸ਼ਤ ਕਰ ਰਹੇ ਹਨ ਉਨ੍ਹਾਂ ਦੇ ਲਈ ਇਹ ਸੇਵਾ ਉਪਲਬਧ ਕਰਵਾਈ ਗਈ ਹੈ ਤਾਂ ਜੋ ਉਨ੍ਹਾਂ ਦੀ ਐਨਰਜੀ ਦਾ ਲੈਵਲ ਬੂਸਟ ਹੋਵੇ ਅਤੇ ਇੰਨੀ ਠੰਢ ਵਿੱਚ ਵੀ ਉਹ ਆਪਣੀ ਡਿਊਟੀ ਪੂਰੇ ਚੌਕਸ ਹੋ ਕੇ ਕਰ ਸਕਣ।

ਇਸ ਤੋਂ ਅੱਗੇ ਐੱਸਐੱਸਪੀ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਸਮੇਂ-ਸਮੇਂ ‘ਤੇ ਅਫਸਰਾਂ ਦੀ ਡਿਊਟੀ ਲਗਾਈ ਜਾਂਦੀ ਹੈ ਤੇ ਇਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਕਿਹੜੇ ਦਿਨ ਚਾਹ, ਕੌਫੀ, ਸੂਪ ਜਾਂ ਫਿਰ ਉਬਲੇ ਆਂਡੇ ਦਿੱਤੇ ਜਾਣੇ ਹਨ।