ਅੰਮ੍ਰਿਤਸਰ | 2017 ਵਿੱਚ ਖੇਮਕਰਨ ਤੋਂ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ ਪਾਰਟੀ ਦੇ ਧਰਨੇ ਦੌਰਾਨ ਤਤਕਾਲੀ ਡੀਸੀ ਖ਼ਿਲਾਫ਼ ਅਪਸ਼ਬਦ ਬੋਲਣ ਦਾ ਕੇਸ ਦਰਜ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਇਸ ਮਾਮਲੇ ‘ਚ ਵਲਟੋਹਾ ਨੂੰ ਬਰੀ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਸਾਬਕਾ ਕਾਂਗਰਸੀ ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਅਤੇ ਹੋਰਨਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।
ਜਸਟਿਸ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ‘ਚ ਵਿਰਸਾ ਸਿੰਘ ਵਲਟੋਹਾ ਖ਼ਿਲਾਫ਼ 2017 ਦੇ ਕੇਸ ਦੀ ਸੁਣਵਾਈ ਚੱਲ ਰਹੀ ਸੀ, ਜਿਸ ਵਿੱਚ ਦੋ ਨਿੱਜੀ ਗਵਾਹ ਕਾਂਗਰਸੀ ਆਗੂ ਤੇਜਪ੍ਰੀਤ ਸਿੰਘ ਪੀਟਰ ਅਤੇ ਗੁਰਲਾਲ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ ਵਾਸੀ ਭਿੱਖੀਵਿੰਡ ਸ਼ਾਮਲ ਸਨ।
ਐਡਵੋਕੇਟ ਜਸਇਕਬਾਲ ਸਿੰਘ ਢਿੱਲੋਂ ਦੀਆਂ ਦਲੀਲਾਂ ਨਾਲ ਅਸਹਿਮਤ ਹੁੰਦੇ ਹੋਏ ਸੀਜੇਐਮ ਤਰਨਤਾਰਨ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ਨੇ ਵਿਰਸਾ ਸਿੰਘ ਵਲਟੋਹਾ ਨੂੰ ਬਰੀ ਕਰ ਦਿੱਤਾ। ਪ੍ਰੋਫੈਸਰ ਵਲਟੋਹਾ ਦੇ ਬਰੀ ਹੋਣ ‘ਤੇ ਅਕਾਲੀ ਵਰਕਰਾਂ ‘ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।