ਜਲੰਧਰ ‘ਚ ਸ਼ਨੀਵਾਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕੇਗੀ ਹਰ ਦੁਕਾਨ, ਪੜ੍ਹੋ ਡੀਸੀ ਦੇ ਆਰਡਰ

0
1267

ਜਲੰਧਰ | ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਵੀ ਸ਼ਨੀਵਾਰ ਨੂੰ ਹਰ ਤਰ੍ਹਾਂ ਦੀ ਦੁਕਾਨ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਡੀਸੀ ਦੇ ਆਰਡਰ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਸ਼ਨੀਵਾਰ ਨੂੰ ਜਲੰਧਰ ਜਿਲੇ ਵਿੱਚ ਲੌਕਡਾਊਨ ਨਹੀਂ ਰਹੇਗਾ।

ਸੀਐਮ ਦੇ ਆਰਡਰ ਤੋਂ ਬਾਅਦ ਵੀ ਡੀਸੀ ਆਪਣੇ ਜਿਲਿਆਂ ਦੇ ਕੋਰੋਨਾ ਕੇਸਾਂ ਮੁਤਾਬਿਕ ਲੋਕਲ ਆਰਡਰ ਜਾਰੀ ਕਰਦੇ ਹਨ। ਡੀਸੀ ਘਨਸ਼ਿਆਮ ਥੋਰੀ ਨੇ ਸ਼ਨੀਵਾਰ ਨੂੰ ਲੌਕਡਾਊਨ ਖਤਮ ਕਰਨ ਦਾ ਆਰਡਰ ਜਾਰੀ ਕਰ ਦਿੱਤਾ ਹੈ।

ਸ਼ਨੀਵਾਰ 12 ਜੂਨ ਨੂੰ ਜਲੰਧਰ ਦੀਆਂ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਜ਼ਰੂਰੀ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ।

ਕੋਰੋਨਾ ਕੇਸ ਘਟਣ ਨਾਲ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੇ ਕਾਰੋਬਾਰ ਚੱਲ ਸਕਣ। ਜੇਕਰ ਕੋਈ ਦੁਕਾਨ 6 ਵਜੇ ਤੋਂ ਬਾਅਦ ਵੀ ਖੁੱਲ੍ਹੀ ਰਹਿੰਦੀ ਹੈ ਤਾਂ ਉਸ ਉੱਤੇ ਐਕਸ਼ਨ ਵੀ ਲਿਆ ਜਾਵੇਗਾ।

ਵੇਖੋ, ਡੀਸੀ ਦੇ ਆਰਡਰ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।