ਲੁਧਿਆਣਾ ‘ਚ 28 ਘੰਟੇ ਬੀਤਣ ‘ਤੇ ਵੀ ਤੇਂਦੂਏ ਦਾ ਨਹੀਂ ਲੱਗਾ ਸੁਰਾਗ : ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

0
707

ਲੁਧਿਆਣਾ, 9 ਦਸੰਬਰ | ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ ‘ਚ ਤੇਂਦੂਏ ਦਾ ਡਰ ਬਣਿਆ ਹੋਇਆ ਹੈ। 28 ਘੰਟੇ ਬੀਤਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਦੇ ਹੱਥ ਖਾਲੀ ਹਨ। ਰਾਤ 3 ਵਜੇ ਤੱਕ ਚੀਤੇ ਦੀ ਭਾਲ ਜਾਰੀ ਸੀ। ਜੰਗਲਾਤ ਵਿਭਾਗ ਨੂੰ ਸੰਭਾਵਨਾ ਸੀ ਕਿ ਚੀਤਾ ਰਾਤ ਨੂੰ ਸ਼ਿਕਾਰ ਲਈ ਨਿਕਲ ਸਕਦਾ ਹੈ ਪਰ ਅਜੇ ਤੱਕ ਵੀ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ।

ਦੱਸ ਦਈਏ ਕਿ ਸ਼ੁੱਕਰਵਾਰ ਸੋਸਾਇਟੀ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਤੇਂਦੂਆ ਦੇਖਿਆ, ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਲੋਕ ਇਕੱਠੇ ਹੋ ਗਏ। ਜਦੋਂ ਸੋਸਾਇਟੀ ਵਿਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਉਸ ‘ਚ ਇਕ ਤੇਂਦੂਆ ਘੁੰਮਦਾ ਦੇਖਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

leopard in Ludhiana city

ਸੈਂਟਰਾ ਗ੍ਰੀਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਅੱਜ ਸਵੇਰੇ ਵੀ ਲੋਕ ਸੈਰ ਕਰਨ ਲਈ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਲਾਕੇ ਨੂੰ ਕੱਲ ਵਾਂਗ ਸੀਲ ਕਰ ਦਿੱਤਾ ਗਿਆ ਹੈ। ਤੇਂਦੂਏ ਨੂੰ ਫੜਨ ਲਈ ਸੈਂਟਰਾ ਗ੍ਰੀਨ ਵਿਚ ਕਈ ਥਾਵਾਂ ‘ਤੇ ਪਿੰਜਰੇ ਲਗਾਏ ਗਏ ਹਨ। ਜੰਗਲਾਤ ਵਿਭਾਗ ਦੇ ਨਾਲ ਪੁਲਿਸ ਟੀਮ ਪਿਛਲੇ 24 ਘੰਟਿਆਂ ਤੋਂ ਘਟਨਾ ਸਥਾਨ ‘ਤੇ ਤਾਇਨਾਤ ਹੈ। ਕਰੀਬ 16 ਲੋਕਾਂ ਦੀ ਟੀਮ ਤੇਂਦੂਏ ਦੀ ਭਾਲ ਕਰ ਰਹੀ ਹੈ। ਨੇੜਲੇ ਸਕੂਲਾਂ ਵਿਚ ਦਿਨ ਭਰ ਦਹਿਸ਼ਤ ਦਾ ਮਾਹੌਲ ਹੈ।

ਵੇਖੋ ਵੀਡੀਓ 

https://www.facebook.com/punjabibulletin/videos/362337579664365

ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਲੇ ਇਲਾਕੇ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਵੇਖੋ ਵੀਡੀਓ

https://www.facebook.com/punjabibulletinworld/videos/266783689716765

https://www.facebook.com/punjabibulletinworld/videos/6514375222002303