ਜਲੰਧਰ ਦੇ ਕੱਪੜਾ ਵਪਾਰੀ ਦੇ ਕਤਲ ‘ਚ ਨਵੇਂ ਗੈਂਗਸਟਰ ਦੀ ਐਂਟਰੀ : ਧਮਕੀ ਦੀ ਕਾਲ ਗੈਂਗਸਟਰ ਰਿੰਦਾ ਦੇ ਨਾਂ ‘ਤੇ ਆਈ ਸੀ, ਹੁਣ ਜ਼ਿੰਮੇਵਾਰੀ ਗੈਂਗਸਟਰ ਸੰਪਤ ਨਹਿਰਾ ਨੇ ਲਈ

0
628

ਜਲੰਧਰ | ਨਕੋਦਰ ‘ਚ ਬੀਤੀ ਰਾਤ 30 ਲੱਖ ਦੀ ਫਿਰੌਤੀ ਨਾ ਦੇਣ ‘ਤੇ ਇਕ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਹੁਣ ਨਵਾਂ ਖੁਲਾਸਾ ਹੋਇਆ ਹੈ। ਇਸ ਬਾਰੇ ਫੇਸ ਬੁੱਕ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜੋ ਕਿ ਸੰਪਤ ਨਹਿਰਾ ਵੱਲੋਂ ਪੋਸਟ ਕੀਤਾ ਗਿਆ ਹੈ, ਜਿਸ ‘ਚ ਸੰਪਤ ਨਹਿਰਾ ਵੱਲੋਂ ਕੱਪੜਾ ਵਾਪਰੀ ਟਿੰਮੀ ਚਾਵਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਉਸ ਦਾ ਕਤਲ ਸਕਿਉਰਿਟੀ ‘ਚ ਕੀਤਾ ਗਿਆ ਹੈ

ਇਸ ਦੇ ਨਾਲ ਹੀ ਅੱਗੇ ਪੋਸਟ ਚ ਕਿਹਾ ਗਿਆ ਹੈ ਕਿ ਜਿਸ ਤੋਂ ਵੀ ਫਿਰੌਤੀ ਮੰਗੀ ਗਈ ਹੈ, ਉਨ੍ਹਾਂ ਨੂੰ ਪੈਸੇ ਦੇਣੇ ਪੈਣਗੇ, ਚਾਹੇ ਜਿੰਨੀ ਮਰਜ਼ੀ ਸਕਿਉਰਿਟੀ ਲੈ ਲਓ। ਜਲਦੀ ਹੈ ਇੱਕ-ਦੋ ਦਾ ਨੰਬਰ ਹੋਰ ਹੈ, ਇਹ ਕਤਲ ਉਨ੍ਹਾਂ ਲਈ ਚੇਤਾਵਨੀ ਹੈ। ਤੁਹਾਨੂੰ ਦੱਸ ਦਈਏ ਕਿ ਕੱਪੜਾ ਕਾਰੋਬਾਰੀ ਤੋਂ ਗੈਂਗਸਟਰ ਰਿੰਦਾ ਨੇ ਫੋਨ ਕਰ ਕੇ 30 ਲੱਖ ਦੀ ਫਿਰੋਤੀ ਮੰਗੀ ਸੀ ਪਰ ਹੁਣ ਉਸ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਰਿੰਦਾ ਨੇ ਲਈ। ਇਸ ਘਟਨਾ ‘ਚ ਕੱਪੜਾ ਵਪਾਰੀ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਮਾਰੀ ਗਈ ਸੀ, ਹਾਲਾਂਕਿ ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਨਕੋਦਰ ਤੋਂ ਜਲੰਧਰ ਰੈਫ਼ਰ ਕਰ ਦਿੱਤਾ ਸੀ, ਜਿਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ।