ਐਨਾ ਚਾਅ : ਸਟੇਜ ‘ਤੇ ਬੈਠੀ ਲਾੜੀ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, ਨਾਲ ਬੈਠਾ ਲਾੜਾ ਵੀ ਕੰਬ ਗਿਆ

0
503

ਹਾਥਰਸ|ਯੂਪੀ ਦੇ ਹਾਥਰਸ ਵਿੱਚ ਲਾੜੀ ਦੀ ਖੁਸ਼ੀ ਵਿੱਚ ਫਾਇਰਿੰਗ ਕਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਵਿਆਹ ਦੇ ਜੋੜੇ ‘ਚ ਸਟੇਜ ‘ਤੇ ਬੈਠੀ ਲਾੜੀ ਹੱਥ ‘ਚ ਪਿਸਤੌਲ ਲੈ ਕੇ ਫਾਇਰਿੰਗ ਕਰਦੀ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਲਾੜੀ ਦੇ ਨਾਲ ਬੈਠਾ ਲਾੜਾ ਵੀ ਇਸ ਫਾਇਰਿੰਗ ਨਾਲ ਇਕ ਵਾਰ ਡਰ ਗਿਆ। ਹਾਲਾਂਕਿ, ਲਾੜੀ ਨੇ ਆਪਣੇ ਹੀ ਵਿਆਹ ਵਿੱਚ ਸਟੇਜ ਤੋਂ ਖੁਸ਼ੀ ਵਿੱਚ ਗੋਲੀ ਚਲਾ ਕੇ ਕਾਨੂੰਨ ਦੀ ਉਲੰਘਣਾ ਕੀਤੀ।

ਵਿਆਹ ‘ਚ ਕਿਸੇ ਵਿਅਕਤੀ ਨੇ ਲਾੜੀ ਨੂੰ ਪਿਸਤੌਲ ਦੇ ਦਿੱਤਾ, ਜਿਸ ਤੋਂ ਬਾਅਦ ਲਾੜੀ ਨੇ ਜ਼ੋਰਦਾਰ ਫਾਇਰਿੰਗ ਕਰ ਦਿੱਤੀ। ਲਾੜੀ ਨੇ ਹਵਾ ਵਿੱਚ ਲਗਾਤਾਰ ਚਾਰ ਗੋਲੀਆਂ ਚਲਾਈਆਂ। ਫਾਇਰ ਕਰਨ ਤੋਂ ਬਾਅਦ ਲਾੜੀ ਨੇ ਇਹ ਪਿਸਤੌਲ ਸਟੇਜ ‘ਤੇ ਖੜ੍ਹੇ ਵਿਅਕਤੀ ਨੂੰ ਦੇ ਦਿੱਤਾ। ਇਹ ਵੀਡੀਓ ਹਾਥਰਸ ਜੰਕਸ਼ਨ ਇਲਾਕੇ ਦੇ ਸਲੇਮਪੁਰ ਪਿੰਡ ਦੇ ਇੱਕ ਗੈਸਟ ਹਾਊਸ ਵਿੱਚ ਚੱਲ ਰਹੇ ਵਿਆਹ ਸਮਾਗਮ ਦਾ ਦੱਸਿਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸ਼ੁੱਕਰਵਾਰ ਨੂੰ ਹੀ ਇਸ ਗੈਸਟ ਹਾਊਸ ‘ਚ ਹੋਇਆ ਸੀ ਅਤੇ ਇਸ ਦੌਰਾਨ ਲਾੜੀ ਨੇ ਉੱਥੇ ਖੁਸ਼ੀ ‘ਚ ਫਾਈਰਿੰਗ ਕੀਤੀ। ਲਾੜੀ ਹਾਥਰਸ ਜੰਕਸ਼ਨ ਇਲਾਕੇ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਕੋਤਵਾਲੀ ਹਾਥਰਸ ਜੰਕਸ਼ਨ ਦੇ ਇੰਚਾਰਜ ਗਿਰੀਸ਼ ਚੰਦ ਗੌਤਮ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।