ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਜਲੰਧਰ ਨੀਰਜ਼ ਸ਼ਰਮਾਂ ਵੱਲੋਂ ਬਜੁਰਗਾਂ ਲਈ ਹੇਲਪਲਾਈਨ ਨੰਬਰ – 14567 ਪ੍ਰਤੀ ਲੌਕਾਂ ਨੂੰ ਕੀਤਾ ਗਿਆ ਜਾਗਰੂਕ
ਨਕੋਦਰ (ਜਲੰਧਰ) | ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ਵ ਆਬਾਦੀ ਦਿਵਸ ਦੇ ਮੱਦੇਨਜਰ ” ਜਨਸੰਖਿਆ ਸਥਿਰਤਾ ਪੰਦਰਵਾੜਾ ” ਮਨਾਇਆ ਜਾ ਰਿਹਾ ਹੈ। ਦਫ਼ਤਰ ਸਿਵਲ ਸਰਜਨ ਜਲੰਧਰ ਤੋਂ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਸਿਵਲ ਹਸਪਤਾਲ ਨਕੋਦਰ ਵਿਖੇ ਵਿਜਿਟ ਕੀਤਾ ਗਿਆ ਅਤੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਉਪਲੱਬਧ ਕਰਵਾਇਆ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਗਿਆ।
ਇਸ ਮੌਕੇ ਬੀ.ਈ.ਈ. ਸੰਦੀਪ ਵਾਲੀਆ ਅਤੇ ਜਿਲ੍ਹਾ ਬੀ.ਸੀ ਨੀਰਜ ਸ਼ਰਮਾਂ ਵੱਲੋਂ ਸਿਵਲ ਹਸਪਤਾਲ ਨਕੋਦਰ ਵਿੱਚ ਮੌਜੂਦ ਮਰੀਜਾਂ, ਉਨ੍ਹਾਂ ਦੇ ਪਰਿਵਾਰ ਅਤੇ ਸਬੰਧੀਆਂ ਨੂੰ ਸੀਮਤ ਪਰਿਵਾਰ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਪਰਿਵਾਰ ਭਲਾਈ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ” ਜਨਸੰਖਿਆ ਸਥਿਰਤਾ ਪੰਦਰਵਾੜਾ ” ਤਹਿਤ ਪਰਿਵਾਰ ਭਲਾਈ ਕੈਂਪ ਆਯੋਜਿਤ ਕਰਕੇ ਲੋਕਾਂ ਨੂੰ ਪਰਿਵਾਰ ਸੀਮਤ ਰੱਖਣ ਲਈ ਪਰਿਵਾਰ ਭਲਾਈ ਦੇ ਸਥਾਈ ਤੇ ਅਸਥਾਈ ਸਾਧਨਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਵੱਲੋਂ ਸਿਵਲ ਹਸਪਤਾਲ ਨਕੋਦਰ ਵਿਖੇ ਬਜੁਰਗਾਂ ਦੇ ਲਈ ਹੇਲਪਲਾਈਨ ਨੰਬਰ-14567 ਬਾਰੇ ਹਸਪਤਾਲ ਸਟਾਫ, ਮਰੀਜਾਂ ਅਤੇ ਲੌਕਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬਜੁਰਗ ਹੇਲਪਲਾਈਨ ਨੰਬਰ-14567 ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ ਵੱਲੋਂ ਬਜੁਰਗਾਂ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਉਪਰਾਲਾ ਹੈ। ਇਸਦਾ ਬਜੁਰਗਾਂ ਨੂੰ ਵਧੇਰੇ ਫਾਇਦਾ ਹੋਵੇਗਾ। ਇਮ ਮੌਕੇ ਫਾਰਮੇਸੀ ਅਫ਼ਸਰ ਪਰਮਜੀਤ ਸਿੰਘ, ਏ.ਐਨ.ਐਮ. ਸੁਰਜੀਤ ਕੌਰ, ਵਾਰਡ ਅਟੈਂਡੇਂਟ ਰਾਜਨ ਕਨੌਜਿਆ, ਆਸ਼ਾ ਵਰਕਰ ਰਜਿਆ, ਨੀਲਮ, ਹਸਪਤਾਲ ਸਟਾਫ ਆਦਿ ਮੌਜੂਦ ਸਨ।