ਪੰਜਾਬ ਦੇ ਮੋਸਟ ਵਾਟੇਂਡ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਉਂਟਰ

0
1028

ਚੰਡੀਗੜ੍ਹ | ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਉਂਟਰ ਹੋ ਗਿਆ ਹੈ। ਪੁਲਿਸ ਨੇ ਕਲੱਕਤੇ ਵਿੱਚ ਭੁੱਲਰ ਨੂੰ ਮਾਰ ਗਿਰਾਇਆ ਹੈ।

ਜੈਪਾਲ ਭੁੱਲਰ ਨੂੰ ਪਿਛਲੇ ਦਿਨੀਂ ਲੁਧਿਆਣਾ ਵਿੱਚ 2 ਏਐਸਆਈ ਨੂੰ ਮਾਰਨ ਦੇ ਮਾਮਲੇ ਵਿੱਚ ਪੁਲਿਸ ਗਰਮਜੋਸ਼ੀ ਨਾਲ ਲੱਭ ਰਹੀ ਸੀ। ਹੁਣ ਖਬਰ ਹੈ ਕਿ ਕਲਕੱਤੇ ਵਿੱਚ ਇਹ ਐਨਕਾਉਂਟਰ ਹੋਇਆ ਹੈ।

ਐਸਟੀਐਫ ਨੇ ਜੈਪਾਲ ਭੁੱਲਰ ਦੇ ਨਾਲ ਉਸਦੇ ਸਾਥੀ ਜਸਪ੍ਰੀਤ ਜੱਸੀ ਦਾ ਵੀ ਐਨਕਾਉਂਟਰ ਕਰ ਦਿੱਤਾ ਹੈ। ਇਸ ਆਪਰੇਸ਼ਨ ਦੌਰਾਨ ਬੰਗਾਲ ਐਸਟੀਐਫ ਦੇ ਮੁਲਾਜਮ ਵੀ ਜਖਮੀ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਐਨਕਾਉਂਟਰ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ ‘ਚ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਹੋਇਆ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)