ਮਾਨਸਾ,10 ਫਰਵਰੀ| ਮਾਨਸਾ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਗੈਂਗਸਟਰ ਵੱਲੋਂ ਪੁਲਿਸ ’ਤੇ ਫਾਇਰਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਹਥਿਆਰ ਦੀ ਰਿਕਵਰੀ ਕਰਨ ਦੇ ਲਈ ਪੁਲਿਸ ਗੈਂਗਸਟਰ ਜੱਸੀ ਪੈਂਚਰ ਨੂੰ ਲੈ ਕੇ ਗਈ ਹੋਈ ਸੀ। ਇਸ ਦੌਰਾਨ ਉਸਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਸਬੰਧੀ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਜਿਸ ਕਾਰਨ ਗੈਂਗਸਟਰ ਜ਼ਖਮੀ ਹੋ ਗਿਆ।ਸਿੱਧੂ ਮੂਸੇਵਾਲੇ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਪਿਛਲੇ ਦਿਨੀਂ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਹੋਏ ਜੱਸੀ ਪੈਂਚਰ ਨੂੰ ਨਾਲ ਲੈ ਕੇ ਅਸਲਾ ਰਿਕਵਰੀ ਕਰਨ ਗਈ ਪੁਲਿਸ ਪਾਰਟੀ ਤੇ ਜੱਸੀ ਪੈਂਚਰ ਵਿਚਕਾਰ ਮੁੱਠਭੇੜ ਹੋ ਗਈ। ਇਸ ਇਸ ਦੌਰਾਨ ਮੁਲਜ਼ਮ ਜੱਸੀ ਪੈਂਚਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਵਿੱਚ ਪਹੁੰਚੇ ਹਨ।
ਐਸਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਹੋਏ ਜੱਸੀ ਪੈਂਚਰ ਨੂੰ ਅੱਜ ਪੁਲਿਸ ਜਦ ਹਥਿਆਰ ਬਰਾਮਦ ਕਰਵਾਉਣ ਲਈ ਨਾਲ ਲੈ ਕੇ ਗਈ। ਉੱਥੇ ਰੱਖੇ ਹੋਏ ਹਥਿਆਰ ਪਹਿਲਾਂ ਹੀ ਲੋਡਡ ਹੋਣ ‘ਤੇ ਉਸ ਵੱਲੋਂ ਪੁਲਿਸ ਤੇ ਗੋਲੀ ਚਲਾ ਦਿੱਤੀ । ਇਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਦੇ ਕਾਰਨ ਜੱਸੀ ਪੈਂਚਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ। ਦੱਸਣਯੋਗ ਹੈ ਕਿ ਜੱਸੀ ਪੈਂਚਰ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।ਮਿਲੀ ਜਾਣਕਾਰੀ ਮੁਤਾਬਿਕ ਮਾਨਸਾ ਪੁਲਿਸ ਨੇ ਗੈਂਗਸਟਰ ਜੱਸੀ ਪੈਂਚਰ ਤੋਂ 2 ਹਥਿਆਰ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ ਇੱਕ 32 ਬੋਰ ਦਾ, ਇੱਕ 30 ਬੋਰ ਦਾ ਅਤੇ 4 ਜ਼ਿੰਦਾ ਕਾਰਤੂਸ ਸ਼ਾਮਲ ਹਨ।