ਬਰਨਾਲਾ ‘ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਬੰਬੀਹਾ ਗੈਂਗ ਦਾ ਇਕ ਬੰਦਾ ਗੋਲ਼ੀ ਲੱਗਣ ਨਾਲ ਜ਼ਖਮੀ

0
1338

ਬਰਨਾਲਾ| ਬਰਨਾਲਾ ਵਿਚ ਐਟੀ ਗੈਂਗਸਟਰ ਟਾਸਕ ਫੋਰਸ AGTF ਤੇ ਬੰਬੀਹਾ ਗੈਂਗ ਵਿਚਾਲੇ ਮੁਕਾਬਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿਚ ਬੰਬੀਹਾ ਗੈਂਗ ਦੇ ਸੁੱਖੀ ਖਾਨ ਨਾਂ ਦੇ ਗੈਂਗਸਟਰ ਨੂੰ ਗੋਲ਼ੀ ਲੱਗੀ ਹੈ ਤੇ ਉਹ ਜ਼ਖਮੀ ਹੋ ਗਿਆ ਹੈ।

ਪੁਲਿਸ ਦੇ ਉਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ Agtf ਤੇ ਬਰਨਾਲਾ ਪੁਲਿਸ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਸੀ ਜਿਸ ਤਹਿਤ ਸੁਖਜਿੰਦਰ ਸਿੰਘ ਸੁੱਖੀ ਖਾਨ, ਯਾਦਵਿੰਦਰ ਸਿੰਘ ਲੁੱਢਣ, ਹੁਸਨਪ੍ਰੀਤ ਆਦਿ ਬੰਦਿਆਂ ਨੇ ਜਲੰਧਰ ਤੋਂ ਗੱਡੀ ਖੋਹ ਕੇ ਬਠਿੰਡ਼ਾ ਸਟੇਅ ਕਰਨ ਤੋਂ ਬਾਅਦ ਇਹ ਬਰਨਾਲਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਕਿ ਪੁਲਿਸ ਨਾਲ ਇਨ੍ਹਾਂ ਦਾ ਮੁਕਾਬਲਾ ਹੋਇਆ , ਜਿਸ ਵਿਚ ਕ੍ਰਾਸ ਫਾਇਰਿੰਗ ਦੌਰਾਨ ਸੁੱਖੀ ਖਾਨ ਨਾਂ ਦੇ ਗੈਂਗਸਟਰ ਦੇ ਗੋਲ਼ੀ ਲੱਗੀ ਤੇ ਉਹ ਗੰਭੀਰ ਜ਼ਖਮੀ ਹੋ ਗਿਆ।