ਫਿਰੋਜ਼ਪੁਰ ‘ਚ ਵਾਪਰੀ ਸ਼ਰਮਨਾਕ ਘਟਨਾ : ਕਮਰੇ ‘ਚ ਪਤੀ ਨੂੰ ਬੰਦ ਕਰਕੇ ਪਤਨੀ ਨਾਲ ਗੈਂਗਰੇਪ

0
2078

ਫਿਰੋਜ਼ਪੁਰ | ਇਕ ਔਰਤ ਨੇ ਕੁਝ ਲੋਕਾਂ ਖਿਲਾਫ ਉਸ ਦੇ ਘਰ ‘ਚ ਜ਼ਬਰਦਸਤੀ ਵੜ ਕੇ ਉਸ ਨਾਲ ਗੈਂਗਰੇਪ ਕਰਨ ਦਾ ਆਰੋਪ ਲਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਆਪਣੇ ਪਤੀ ਤੇ 4 ਸਾਲ ਦੇ ਬੇਟੇ ਨਾਲ ਘਰ ‘ਚ ਸੁੱਤੀ ਹੋਈ ਸੀ। ਇਸ ਦੌਰਾਨ ਜਸਵਿੰਦਰ ਸਿੰਘ, ਸਿਮਰਨ ਸਿੰਘ ਤੇ 2 ਹੋਰ ਅਣਪਛਾਤੇ ਉਨ੍ਹਾਂ ਦੇ ਘਰ ਵੜ ਆਏ।

ਦੋਵੇਂ ਅਣਪਛਾਤੇ ਵਿਅਕਤੀ ਉਸ ਦੇ ਪਤੀ ਨੂੰ ਖਿੱਚ ਕੇ ਘਰ ਦੇ ਇਕ ਕਮਰੇ ‘ਚ ਲੈ ਗਏ, ਜਿਥੇ ਉਸ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਸਵਿੰਦਰ ਤੇ ਸਿਮਰਨ ਸਿੰਘ ਨੇ ਉਸ ਨਾਲ ਰੇਪ ਕੀਤਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)