ਜਲੰਧਰ ਦੇ ਇਨ੍ਹਾਂ ਇਲਾਕਿਆਂ ‘ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ

0
350

ਜਲੰਧਰ। ਪਾਵਰਕਾਮ ਵਲੋਂ ਐਤਵਾਰ ਨੂੰ ਬਿਜਲੀ ਦੀ ਮੁਰੰਮਤ ਦੇ ਚਲਦਿਆਂ ਬਿਜਲੀ ਕੱਟ ਦਾ ਹੁਕਮ ਆ ਗਿਆ ਹੈ। ਬਿਜਲੀ ਨਾਲ ਸਬੰਧਤ ਕੰਮ ਕਰਨ ਵਾਲੇ ਲੋਕ ਐਤਵਾਰ ਨੂੰ ਸਾਵਧਾਨੀ ਵਰਤਣ। ਪਾਵਰਕਾਮ ਵਲੋਂ ਟਾਂਡਾ ਰੋਡ 11 ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ ਐਤਵਾਰ ਨੂੰ ਵੱਖ-ਵੱਖ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਅਸਲ ਵਿਚ ਪਾਵਰਕਾਮ ਵਲੋਂ ਸ਼ਹਿਰ ਦੇ 15 ਫੀਡਰਾਂ ਦੀ ਮੁਰੰਮਤ ਕੀਤੀ ਜਾਵੇਗੀ। ਜਿਸਦੇ ਚਲਦਿਆਂ ਨੀਵੀਂ ਆਬਾਦੀ, ਹਰਗੋਬਿੰਦ ਨਗਰ, ਇੰਡਸਟ੍ਰੀਅਲ ਏਰੀਆ, ਰਾਮਾਮੰਡੀ, ਧੋਗੜੀ ਰੋਡ, ਹਰਦੀਪ ਨਗਰ, ਖਾਲਸਾ ਰੋਡ, ਜੇਜੇ ਕਾਲੋਨੀ ਸ਼ਾਮਲ ਹਨ। ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਇੰਦਰਪਾਲ ਸਿੰਘ ਨੇ ਕਿਹਾ ਕਿ ਫੀਡਰ ਦੀ ਮੁਰੰਮਤ ਸਮੇਂ-ਸਮੇਂ ਉਤੇ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ ਮਹਾਨਗਰ ਦੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ।