ਬਿਜਲੀ ਖਪਤਕਾਰ ਹੁਣ ਘਰ ਬੈਠੇ ਹੀ ਬਿਜਲੀ ਬਿੱਲਾਂ ਦਾ ਭੁਗਤਾਨ ਕਰਕੇ ਕਰ ਸਕਦੇ ਹਨ ਪੈਸੇ ਤੇ ਸਮੇਂ ਦੀ ਬੱਚਤ : ਵੇਨੂ ਪ੍ਰਸਾਦ

0
2637

ਜਲੰਧਰ | 1 ਜੁਲਾਈ ਤੋਂ 20000 ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਸਿਰਫ਼ ਡਿਜੀਟਲ ਤਰੀਕਿਆਂ ਨਾਲ ਹੀ ਕੀਤਾ ਜਾ ਸਕੇਗਾ।

ਬਿਜਲੀ ਖਪਤਕਾਰ ਹੁਣ ਘਰ ਬੈਠੇ ਹੀ ਡਿਜੀਟਲ ਢੰਗ ਨਾਲ ਆਪਣੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਕੇ ਪੈਸੇ ਅਤੇ ਸਮੇਂ ਦੀ ਬੱਚਤ ਕਰ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਏ. ਵੇਨੂ ਪ੍ਰਸਾਦ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਰਾਹਤ ਦੇਣ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੀ.ਐਸ.ਪੀ.ਸੀ.ਐਲ. ਵੱਲੋਂ 1 ਜੁਲਾਈ 2021 ਤੋਂ ਬਿਜਲੀ ਬਿੱਲਾਂ ਦੇ ਡਿਜੀਟਲ ਭੁਗਤਾਨ ‘ਤੇ 100 ਰੁਪਏ (ਬਿੱਲ ਰਕਮ ਦੇ 0.25 ਪ੍ਰਤੀਸ਼ਤ ਤੱਕ) ਤੱਕ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਬਿਜਲੀ ਖਪਤਕਾਰਾਂ ਨੂੰ ਹੁਣ ਆਪਣੇ ਬਿਜਲੀ ਦੇ ਬਿੱਲ ਭਰਾਉਣ ਲਈ ਕਤਾਰਾਂ ਵਿੱਚ ਲੱਗਣ ਦੀ ਲੋੜ ਨਹੀਂ ਸਗੋਂ ਉਹ ਹੁਣ ਨੈੱਟ ਬੈਕਿੰਗ, ਡੈਬਿਟ ਕਾਰਡ/ਕ੍ਰੈਡਿਟ ਕਾਰਡ/ਰੁਪਏ ਕਾਰਡ, ਮੋਬਾਇਲ ਵਾਲੈਟ. ਯੂਪੀਆਈ, ਆਰ.ਟੀ.ਜੀ.ਐਸ./ਨੈਫਟ ਰਾਹੀਂ ਘਰ ਬੈਠੇ ਹੀ ਆਪਣੇ ਬਿਜਲੀ ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ, ਜਿਸ ਨਾਲ ਜਿਥੇ ਉਨ੍ਹਾਂ ਦੇ ਪੈਸੇ ਦੀ ਬੱਚਤ ਹੋਵੇਗੀ ਉਥੇ ਸਮਾਂ ਵੀ ਬਚੇਗਾ।

ਉਨ੍ਹਾਂ ਅੱਗੇ ਦੱਸਿਆ ਕਿ 1 ਜੁਲਾਈ 2021 ਤੋਂ ਬਾਅਦ 20 ਹਜ਼ਾਰ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਸਿਰਫ਼ ਡਿਜੀਟਲ ਤਰੀਕਿਆਂ ਨਾਲ ਹੀ ਕੀਤਾ ਜਾ ਸਕੇਗਾ ਅਤੇ https://pspcl.in/pay-bill ਜਾਂ ਕੋਈ ਵੀ ਬੀਬੀਪੀਐਸ ਐਪ, ਵੈਬਸਾਈਟ ਰਾਹੀਂ ਬਿਨਾਂ ਫੀਸ ਤੋਂ ਭੁਗਤਾਨ ਕੀਤਾ ਜਾ ਸਕਦਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)