ਗੁਰਦਾਸਪੁਰ : ਖੇਤਾਂ ‘ਚ ਸਪਰੇਅ ਕਰਨ ਗਏ ਮਜ਼ਦੂਰ ‘ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ, ਪਿਆ ਕਰੰਟ, ਦਰਦਨਾਕ ਮੌਤ

0
1209

ਗੁਰਦਾਸਪੁਰ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਆਜ਼ਮਪੁਰ ਪਕੀਵਾਂ ਵਿਚ ਖੇਤਾਂ ਵਿਚ ਕੀਟਨਾਸ਼ਕ ਦਾ ਛਿੜਕਾਅ ਕਰਦੇ ਵਿਅਕਤੀ ਨੂੰ ਕਰੰਟ ਲੱਗਣ ਨਾਲ ਮੌਤ ਹੋ ਗਈ। ਸ਼ੀਲੋ ਪਤਨੀ ਕੇਵਲ ਮਸੀਹ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਸਰਬਜੀਤ ਸਿੰਘ ਨੇ ਵੀਰਵਾਰ ਸ਼ਾਮ 7 ਵਜੇ ਖੇਤਾਂ ‘ਚ ਕਣਕ ਦੀ ਫਸਲ ‘ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਲਈ ਬੁਲਾਇਆ ਸੀ।

ਖੇਤਾਂ ‘ਚ ਸਪਰੇਅ ਕਰਦੇ ਸਮੇਂ ਉਹ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਕਰੰਟ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਬਿਜਲੀ ਦੀ ਤਾਰ ਪਹਿਲਾਂ ਹੀ ਡਿੱਗੀ ਹੋਈ ਸੀ, ਜਿਸ ਨੂੰ ਮੁਲਜ਼ਮ ਸਰਬਜੀਤ ਸਿੰਘ ਨੇ ਨਹੀਂ ਹਟਾਇਆ। ਮੁਲਜ਼ਮ ਸਰਬਜੀਤ ਤੇ ਬਿਜਲੀ ਬੋਰਡ ਦੀ ਲਾਪ੍ਰਵਾਹੀ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ।