ਘਰ ‘ਚ ਲੱਗਾ ਇਲੈਕਟ੍ਰਿਕ ਗੀਜ਼ਰ ਦਾ ਫੱਟਿਆ, ਲੱਗੀ ਭਿਆਨਕ ਅੱਗ, ਅੰਦਰ ਹੀ ਮੌਜੂਦ ਸੀ ਪੂਰਾ ਪਰਿਵਾਰ

0
776

ਬਰਨਾਲਾ, 30 ਦਸੰਬਰ | ਹੰਢਿਆਇਆ ਬਾਜ਼ਾਰ ਵਿਚ ਧਮਾਕਾ ਹੋਣ ਕਾਰਨ ਭਗਦੜ ਮੱਚ ਗਈ। ਦਰਅਸਲ ਤੀਜੀ ਮੰਜ਼ਿਲ ‘ਤੇ ਰਹਿਣ ਵਾਲੇ ਪਰਿਵਾਰ ਦੇ ਘਰ ‘ਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਪੂਰੇ ਘਰ ਨੂੰ ਅੱਗ ਲੱਗ ਗਈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਹਾਦਸੇ ਦਾ ਕਾਰਨ ਘਰ ‘ਚ ਲੱਗੇ ਇਲੈਕਟ੍ਰਿਕ ਗੀਜ਼ਰ ਦਾ ਫਟਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਅੱਗ ਪੂਰੀ ਤਰ੍ਹਾਂ ਨਾਲ ਘਰ ‘ਚ ਫੈਲ ਗਈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਕਾਰਨ ਕਾਫੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ ਜਾਨੀ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਹੈ ਤੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।