2 ਦਿਨ ਪਹਿਲਾਂ ਹੀ ਭਤੀਜੇ ਤੋਂ ਲਿਆਈ ਸੀ 2.96 ਲੱਖ ਰੁਪਏ
ਜਲੰਧਰ | ਥਾਣਾ ਡਵੀਜ਼ਨ ਨੰਬਰ ਇਕ ਅਧੀਨ ਆਉਂਦੇ ਇਲਾਕੇ ਸੰਤ ਵਿਹਾਰ ‘ਚ ਸਾਬਕਾ ਫੌਜੀ ਦੀ ਬਜ਼ੁਰਗ ਪਤਨੀ ਬਲਬੀਰ ਕੌਰ (60) ਦੇ ਹੱਥ ਬੰਨ੍ਹ ਕੇ ਤੇ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਘਰ ‘ਚ ਪਏ ਟਰੰਕ ਆਦਿ ਦੇ ਜਿੰਦਰੇ ਖੁੱਲ੍ਹੇ ਮਿਲੇ, ਜਦਕਿ ਔਰਤ ਦੇ ਗਲ਼ੇ ‘ਚ ਚੇਨ ਪਾਈ ਹੋਈ ਹੈ।
ਮੌਕੇ ‘ਤੇ ਡੀਸੀਪੀ ਗੁਰਮੀਤ ਸਿੰਘ ਸਮੇਤ ਥਾਣਾ ਡਵੀਜ਼ਨ-1 ਦੇ ਮੁਖੀ ਰਸ਼ਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ, ਜਿਨ੍ਹਾਂ ਮੌਕੇ ‘ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਪੁਲਿਸ ਅਨੁਸਾਰ ਕਤਲ ਦੇਰ ਰਾਤ ਹੋਇਆ ਜਾਪਦਾ ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬਜ਼ੁਰਗ ਦੇ ਫੌਜੀ ਪਤੀ ਦੀ ਮੌਤ ਤੋਂ ਬਾਅਦ ਉਹ ਘਰ ਵਿੱਚ ਇਕੱਲੀ ਰਹਿੰਦੀ ਸੀ। ਕੁਝ ਸਮਾਂ ਪਹਿਲਾਂ ਵੀ ਇਸ ਘਰ ‘ਚ ਚੋਰੀ ਹੋਈ ਸੀ।
ਘਟਨਾ ਬਾਰੇ ਖੁਲਾਸਾ ਉਦੋਂ ਹੋਇਆ ਜਦੋਂ ਦੁੱਧ ਦੇਣ ਵਾਲੇ ਵਿਅਕਤੀ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਅੱਗੋਂ ਕੋਈ ਹਰਕਤ ਨਾ ਹੋਈ। ਉਸ ਨੇ ਆਲੇ-ਦੁਆਲੇ ਲੋਕਾਂ ਨੂੰ ਦੱਸਿਆ। ਲੋਕਾਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਉਸ ਦੀ ਲਾਸ਼ ਪਈ ਹੋਈ ਸੀ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਔਰਤ ਦਾ ਲਾਸ਼ ਕੋਲੋਂ ਮਿਲੀ ਡਾਇਰੀ ‘ਚੋਂ ਮਿਲੇ ਫੋਨ ਨੰਬਰਾਂ ਰਾਹੀਂ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਭਾਵੇਂ ਕਿ ਮ੍ਰਿਤਕਾ ਦੇ ਘਰ ‘ਚ ਸਾਮਾਨ ਖਿਲਰਿਆ ਪਿਆ ਸੀ ਪਰ ਇਸ ਦੇ ਬਾਵਜੂਦ ਪੁਲਿਸ ਦਾ ਕਹਿਣਾ ਹੈ ਕਿ ਇਹ ਚੋਰੀ ਦੀ ਘਟਨਾ ਨਹੀਂ ਜਾਪਦੀ। ਡੀਸੀਪੀ ਨੇ ਕਿਹਾ ਕਿ ਜੇਕਰ ਚੋਰੀ ਜਾਂ ਲੁੱਟ-ਖੋਹ ਹੋਈ ਹੁੰਦੀ ਤਾਂ ਔਰਤ ਵੱਲੋਂ ਪਾਈ ਹੋਈ ਸੋਨੇ ਦੀ ਚੇਨ ਤੇ ਮੁੰਦਰੀ ਵੀ ਲੁਟੇਰੇ ਲੈ ਜਾਂਦੇ ਪਰ ਇਹ ਗਹਿਣੇ ਉਸੇ ਤਰ੍ਹਾਂ ਲਾਸ਼ ਤੋਂ ਬਰਾਮਦ ਹੋਏ ਹਨ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।