ਜਲੰਧਰ | ਪਠਾਨਕੋਟ ਰੋਡ ‘ਤੇ ਹੋਏ ਇੱਕ ਦਰਦਨਾਕ ਹਾਦਸੇ ‘ਚ ਪੁੱਤ ਦੇ ਸਾਹਮਣੇ ਬਜੁਰਗ ਮਾਂ ਨੇ ਦਮ ਤੋੜ ਦਿੱਤਾ। ਮਾਂ-ਪੁੱਤ ਸਕੂਟਰੀ ‘ਤੇ ਭੋਗਪੁਰ ਤੋਂ ਜਲੰਧਰ ਆ ਰਹੇ ਸੀ ਕਿ ਬੈਲੰਸ ਖਰਾਬ ਹੋਣ ਨਾਲ ਸਕੂਟਰੀ ਡਿਵਾਇਡਰ ਨਾਲ ਟਕਰਾ ਗਈ।
ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਦੋਵੇਂ ਭੋਗਪੁਰ ਤੋਂ ਜਲੰਧਰ ਨੂੰ ਆ ਰਹੇ ਸੀ। ਜਲੰਧਰ ਨੇੜੇ 40 ਸਾਲ ਦੇ ਅਮਰਜੀਤ ਦੀ ਸਕੂਟਰੀ ਦਾ ਬੈਲੰਸ ਖਰਾਬ ਹੋ ਗਿਆ। ਸਕੂਟਰੀ ਡਿੱਗ ਗਈ ਅਤੇ ਮਾਂ ਸੁਰਜੀਤ ਕੌਰ ਨੂੰ ਸਿਰ ਵਿੱਚ ਸੱਟ ਲੱਗੀ। ਅਜਿਹਾ ਲੱਗ ਰਿਹਾ ਹੈ ਕਿ ਅਮਰਜੀਤ ਘਬਰਾ ਗਿਆ ਜਿਸ ਨਾਲ ਹਾਦਸਾ ਹੋਇਆ। ਮਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਅਮਰਜੀਤ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।