ਜਲੰਧਰ | ਸਰਾਫਾ ਬਜਾਰ ਵਿੱਚ ਅੱਜ ਇੱਕ ਸ਼ਾਤਰ ਠੱਗ ਨੇ ਇੱਕ ਬਜੁਰਗ ਦੀ ਦੁਕਾਨ ਤੋਂ ਸੋਨੇ ਦੀਆਂ ਅੰਗੂਠੀਆਂ ਠੱਗ ਲਈਆਂ। ਸਾਰੀ ਘਟਨਾ ਦੁਕਾਨ ਉੱਤੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਦੁਕਾਨ ਦੇ ਮਾਲਕ ਅਮਿਤ ਨੇ ਦੱਸਿਆ ਕਿ ਉਹ ਦੁਕਾਨ ਤੋਂ ਕਿਸੇ ਕੰਮ ਗਏ ਸਨ। ਉਨ੍ਹਾਂ ਦੇ ਪਿਤਾ ਦੁਕਾਨ ਵਿੱਚ ਮੌਜੂਦ ਸਨ। ਇੱਕ ਬੰਦਾ ਚਾਂਦੀ ਦੇ ਗਹਿਣੇ ਲੈ ਕੇ ਆਇਆ ਅਤੇ ਗੱਲਾਂ-ਗੱਲਾਂ ਵਿੱਚ ਸੋਨੇ ਦੀਆਂ ਅੰਗੂਠੀਆਂ ਵੇਖਣ ਲੱਗ ਪਿਆ। ਇਸ ਤੋਂ ਬਾਅਦ ਉਹ ਬਹਾਨੇ ਨਾਲ ਕਰੀਬ ਢਾਈ ਲੱਖ ਰੁਪਏ ਦੀਆਂ ਸੋਨੇ ਦੀਆਂ ਅੰਗੂਠੀਆਂ ਲੈ ਗਿਆ।
ਵੇਖੋ, ਸ਼ਾਤਰ ਠੱਗ ਦੀ ਕਰਤੂਤ
ਮੌਕੇ ਉੱਤੇ ਪਹੁੰਚੇ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਸਰਾਫਾ ਬਜਾਰ ਦੇ ਜੀਵਾਰਾਮ ਦੀ ਦੁਕਾਨ ਉੱਤੇ ਇਹ ਵਾਰਦਾਤ ਹੋਈ ਹੈ। ਅਸੀਂ ਸੀਸੀਟੀਵੀ ਵਿੱਚੋਂ ਠੱਗ ਦਾ ਸੁਰਾਗ ਲਾ ਰਹੇ ਹਾਂ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।