ਜੇਲ ਮੰਤਰੀ ਦੇ ਹੁਕਮ ਦਾ ਅਸਰ : ਅੰਮ੍ਰਿਤਸਰ ਜੇਲ ‘ਚੋਂ ਚੈਕਿੰਗ ਦੌਰਾਨ ਬੀੜੀਆਂ, ਤੰਬਾਕੂ, ਮੋਬਾਈਲ ਤੇ ਚਾਰਜਰ ਬਰਾਮਦ

0
739

ਅੰਮ੍ਰਿਤਸਰ | ਪੰਜਾਬ ਦੀਆਂ ਜੇਲ੍ਹਾਂ ਵਿੱਚ ਧੁੰਦ ਕਾਰਨ ਤਸਕਰੀ ਨੂੰ ਰੋਕਣ ਲਈ ਅਚਨਚੇਤ ਚੈਕਿੰਗ ਦੇ ਹੁਕਮ ਦਿੱਤੇ ਗਏ ਹਨ। ਅੰਮ੍ਰਿਤਸਰ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਬਾਹਰੋਂ ਅੰਦਰ ਸੁੱਟੇ ਪਾਬੰਦੀਸ਼ੁਦਾ ਸਮਾਨ ਦੀ ਖੇਪ ਬਰਾਮਦ ਕੀਤੀ ਹੈ। ਸਾਮਾਨ ਜ਼ਬਤ ਕਰ ਕੇ ਕਾਰਵਾਈ ਲਈ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ।
ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਧੁੰਦ ਕਾਰਨ ਜੇਲ੍ਹ ਅੰਦਰ ਤਸਕਰੀ ਦੇ ਮਾਮਲੇ ਵਧਣ ਲੱਗੇ ਹਨ। ਇਨ੍ਹਾਂ ਨੂੰ ਰੋਕਣ ਲਈ ਹਰ ਜੇਲ੍ਹ ਦੀ ਅਚਨਚੇਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਜੇਲ੍ਹ ‘ਚੋਂ 14 ਤਰ੍ਹਾਂ ਦੇ ਸਮਾਨ ਬਰਾਮਦ ਹੋਇਆ ਹੈ, ਜਿਸ ਨੂੰ ਬਾਹਰੋਂ ਸੁੱਟਿਆ ਗਿਆ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ ਜ਼ਬਤ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜੇਲ੍ਹ ਮੰਤਰੀ ਬੈਂਸ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਵੱਲੋਂ 153 ਬੀੜੀਆਂ ਦੇ ਬੰਡਲ, 15 ਤੰਬਾਕੂ ਦੇ ਪੈਕੇਟ, ਸਿਗਰੇਟ ਦੇ 3 ਪੈਕੇਟ, 5 ਬਟਨ ਮੋਬਾਈਲ, 10 ਪਾਨ ਮਸਾਲੇ ਦੇ ਪੈਕਟ, 2 ਮੋਬਾਈਲ ਚਾਰਜਰ, 15 ਪੈਕੇਟ ਰਾਈਸ ਪੇਪਰ, 3 ਹੀਟਰ ਦੀਆਂ ਤਾਰਾਂ ਜ਼ਬਤ ਕੀਤੀਆਂ ਗਈਆਂ ਹਨ।

ਜੇਲ੍ਹ ਦੇ ਅੰਦਰ 10 ਗੁਣਾ ਕੀਮਤ ‘ਤੇ ਵੇਕਦਾ ਸਾਮਾਨ
ਤਸਕਰੀ ਦਾ ਸਭ ਤੋਂ ਵੱਡਾ ਕਾਰਨ ਜੇਲ੍ਹ ਵਿੱਚ 10 ਗੁਣਾ ਰੇਟ ’ਤੇ ਮਿਲਣ ਵਾਲਾ ਸਾਮਾਨ ਹੈ। ਜੇਲ੍ਹ ਵਿੱਚ ਇੱਕ ਬੀੜੀ ਦੀ ਕੀਮਤ 20 ਰੁਪਏ ਹੈ, ਜੋ ਆਮ ਤੌਰ ‘ਤੇ ਬਾਹਰ 2 ਰੁਪਏ ਤੋਂ 5 ਰੁਪਏ ਤੱਕ ਹੁੰਦੀ ਹੈ। ਸਿਗਰੇਟ 50 ਰੁਪਏ ਵਿੱਚ, 1000 ਰੁਪਏ ਵਿੱਚ ਬਟਨ ਵਾਲੇ ਮੋਬਾਈਲ ਫੋਨ 10,000 ਰੁਪਏ ਵਿੱਚ ਅਤੇ 100 ਰੁਪਏ ਵਿੱਚ ਚਾਰਜਰ 1000 ਰੁਪਏ ਵਿੱਚ ਉਪਲਬਧ ਹਨ।