ਸਿੱਖਿਆ ਮੰਤਰੀ ਵੱਲੋਂ ਈਟੀਟੀ ਅਧਿਆਪਕਾਂ ਦੀਆਂ 1664 ਆਸਾਮੀਆਂ ਭਰਨ ਨੂੰ ਪ੍ਰਵਾਨਗੀ

0
1629

ਚਾਹਵਾਨ ਉਮੀਦਵਾਰ 23 ਮਾਰਚ ਸ਼ਾਮ 5 ਵਜੇ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ

ਚੰਡੀਗੜ. ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਈਟੀਟੀ ਅਧਿਆਪਕਾਂ ਦੀਆਂ 1664 ਆਸਾਮੀਆਂ ਨੂੰ ਭਰਨ ਸਬੰਧੀ ਪ੍ਰਵਾਨਗੀ ਦੇਣ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਨੇ ਇਹਨਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਇਥੇ ਜਾਰੀ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਹੱਦੀ ਜ਼ਿਲੇਆਂ ਲਈ ਕੱਢੀਆਂ ਗਈਆਂ ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ (ਈਟੀਟੀ) ਦੀਆਂ ਇਹਨਾਂ ਆਸਾਮੀਆਂ ਵਿੱਚ 664 ਬੈਕਲਾਗ ਅਤੇ 1000 ਸਿੱਧੀਆਂ ਆਸਾਮੀਆਂ ਹਨ।

ਉਹਨਾਂ ਦੱਸਿਆ ਕਿ ਇਹਨਾਂ ਆਸਾਮੀਆਂ ਵਿੱਚ ਜਨਰਲ ਵਰਗ ਦੀਆਂ 390, ਐਸਸੀ (ਐਮ ਤੇ ਬੀ) ਦੀਆਂ 398, ਐਸਸੀ (ਆਰ. ਤੇ ਓ.) ਦੀਆਂ 397, ਐਸਸੀ (ਸਾਬਕਾ ਫ਼ੌਜੀ-ਐਮ ਤੇ ਬੀ) ਦੀਆਂ 20, ਐਸ.ਸੀ. (ਸਾਬਕਾ ਫ਼ੌਜੀ-ਆਰ ਤੇ ਓ) ਦੀਆਂ 20, ਐਸਸੀ (ਖਿਡਾਰੀ-ਐਮ ਤੇ ਬੀ) ਦੀਆਂ 5, ਐਸਸੀ (ਖਿਡਾਰੀ-ਆਰ ਤੇ ਓ) ਦੀਆਂ 5, ਬੀਸੀ ਦੀਆਂ 100, ਬੀਸੀ (ਸਾਬਕਾ ਫ਼ੌਜੀ) ਦੀਆਂ 20, ਖਿਡਾਰੀ (ਜਨਰਲ) ਦੀਆਂ 20, ਆਜ਼ਾਦੀ ਘੁਲਾਟੀਆਂ ਦੀਆਂ 53, ਸਾਬਕਾ ਫ਼ੌਜੀ (ਜਨਰਲ) ਦੀਆਂ 70, ਅੰਗਹੀਣ ਵਰਗ ਦੀਆਂ 66 ਅਤੇ ਜਨਰਲ ਕੈਟਾਗਿਰੀ ਦੇ ਆਰਥਿਕ ਤੌਰ ‘ਤੇ ਪੱਛੜੇ ਵਰਗ ਦੀਆਂ 100 ਆਸਾਮੀਆਂ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਯੋਗ ਉਮੀਦਵਾਰ ਵਿਭਾਗ ਦੀ ਵੈੱਬਸਾਈਟ  www.educationrecruitmentboard.com ‘ਤੇ 23 ਮਾਰਚ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਹਨਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਨਿਯਮ ਵਿਭਾਗ ਦੀ ਵੈੱਬਸਾਈਟ ‘ਤੇ ਵੇਖ ਸਕਦੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।