ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਸੰਘਰਸ਼

0
12404

ਕੀ ਹੈ ਨਸ਼ੀਲੀਆਂ ਦਵਾਈਆਂ ਦੀ ਵਰਤੋਂ। ਮੈਡੀਕਲ ਸਲਾਹ ਤੋਂ ਬਿਨਾਂ ਕਿਸੇ ਵੀ ਸਰੀਰਿਕ ਕਿਰਿਆਵਾਂ ਨੂੰ ਮੱਧਮ ਕਰਨ ਵਾਲੀ ਦਵਾਈ ਦੀ ਮਿੱਥੀ ਮਿਕਦਾਰ ਸ਼ਕਤੀ ਤੋਂ ਜਿਆਦਾ, ਜਾਂ ਇਨ੍ਹਾਂ ਦੀ ਵੱਧ ਵਾਰ ਵਰਤੋਂ ਨੂੰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਹਿੰਦੇ ਹਨ। ਇਸ ਨਾਲ ਮਨੁੱਖ ਦੀਆਂ ਸਰੀਰਿਕ ਅਤੇ ਮਾਨਸਿਕ ਕਿਰਿਆਵਾਂ ਨੂੰ ਨੁਕਸਾਨ ਪਹੁੰਚਦਾ ਹੈ। ਲੋਕ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਿਉਂ ਕਰਦੇ ਹਨ।ਇਸਦਾ ਕੋਈ ਵਿਸ਼ੇਸ਼ ਕਾਰਣ ਨਹੀਂ ਹੈ। ਜਿਆਦਾਤਕ ਲੋਕ ਨਸ਼ਾ ਜਿਗਿਆਸਾ ਵੱਸ਼, ਕੁਝ ਆਨੰਦ ਪ੍ਰਾਪਤੀ ਲਈ ਜਾਂ ਆਪਣੇ ਦੋਸਤਾਂ-ਹਮਜੋਲੀਆਂ ਦੀ ਸੋਹਬਤ ਅਧੀਨ ਨਸ਼ਾ ਸ਼ੁਰੂ ਕਰਦੇ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਬੋਰੀਅਤ, ਥਕਾਵਟ ਜਾਂ ਨਿਰਾਸ਼ਾ ਨੂੰ ਦੂਰ ਕਰਨ ਲਈ ਇਸ ਨੂੰ ਅਪਣਾ ਲੈਂਦੇ ਹਨ। ਮਾਂ ਬਾਪ ਅਤੇ ਸਕੇ ਸਬੰਧੀਆਂ ਦੇ ਪਿਆਰ ਦੀ ਕਮੀ ਵੀ ਇਸ ਦਾ ਕਾਰਣ ਬਣ ਸਕਦੀ ਹੈ। ਜਿਆਦਾਤਰ ਨਸ਼ਾਖੋਰ ਜੀਵਨ ਦੀਆਂ ਅਸਫਲਤਾਵਾਂ ਅਤੇ ਨਿਰਾਸ਼ਾਵਾਂ ਤੋਂ ਤੰਗ ਆ ਚੁੱਕੇ ਹੁੰਦੇ ਹਨ। ਫੇਰ ਨਸ਼ਿਆਂ ਦੀ ਸੌਖੀ ਪ੍ਰਾਪਤੀ ਵੀ ਇਸ ਦਾ ਕਾਰਣ ਬਣ ਜਾਂਦੀ ਹੈ। ਨਸ਼ੀਲੀਆਂ ਦਵਾਈਆਂ ਦਾ ਅਸਰ ਨਸ਼ੀਲੀਆਂ ਦਵਾਈਆਂ ਦਾ ਸਿਧਾ ਅਸਰ ਦਿਮਾਗ ਤੇ ਹੁੰਦਾ ਹੈ। ਦਿਲ ਦੀ ਧਡ਼ਕਨ ਤੇਜ ਹੁੰਦੀ ਹੈ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ। ਲਗਾਤਾਰ ਦੀ ਨਸ਼ਾਖੋਰੀ ਜਾਨ ਲੇਵਾ ਹੋ ਸਕਦੀ ਹੈ। ਹਮੇਸ਼ਾ ਯਾਦ ਰੱਖੋ – ਨਸ਼ਾਖੋਰੀ ਇਕ ਰੋਗ ਹੈ। ਜੋ ਵਿਗਿਆਨਕ ਇਲਾਜ ਅਤੇ ਸਮੇਂ ਤੇ ਦਿੱਤੀ ਸਹੀ ਸਲਾਹ ਆਦਿ ਨਾਲ ਬਿਲਕੁਲ ਠੀਕ ਹੋ ਸਕਦਾ ਹੈ। ਨਸ਼ੀਲੀਆਂ ਦਵਾਈ ਦੀ ਵਰਤੋਂ ਕਰਨਾ ਇਕ ਅਪਰਾਧ ਹੈ। ਇਸ ਕਾਨੂੰਨ ਨੂੰ ਤੋਡ਼ਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।