ਚੰਡੀਗੜ੍ਹ | ਨਵੀਂ ਦਿੱਲੀ ਅਤੇ ਚੰਡੀਗੜ੍ਹ ਤੋਂ ਈ.ਡੀ. ਦੀਆਂ ਟੀਮਾਂ ਨੇ ਮੁਹਾਲੀ ਦੇ ਖਰੜ ਵਿੱਚ ਇੱਕ ਨਾਮੀ ਬਿਲਡਰ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਪਿਛਲੇ ਡੇਢ ਘੰਟੇ ਤੋਂ ਜਾਰੀ ਹੈ। ਇਸ ਦੇ ਨਾਲ ਹੀ ਸੂਚਨਾ ਮਿਲੀ ਹੈ ਕਿ ਈਡੀ ਦੀ ਇਹ ਛਾਪੇਮਾਰੀ ਕੁਝ ਹੋਰ ਬਿਲਡਰਾਂ ਦੇ ਘਰਾਂ ਅਤੇ ਦਫਤਰਾਂ ‘ਤੇ ਵੀ ਚੱਲ ਰਹੀ ਹੈ। ਚੰਡੀਗੜ੍ਹ ਦੇ ਸੈਕਟਰ 2 ਵਿੱਚ ਵੀ ਈਡੀ ਦੀ ਛਾਪੇਮਾਰੀ ਦੀ ਜਾਣਕਾਰੀ ਸਾਹਮਣੇ ਆਈ ਹੈ। ਖਰੜ ਦੀ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਜੇਠ ਕਾਲਾ ਸੈਣੀ ਦੇ ਘਰ ਛਾਪਾ ਮਾਰਿਆ ਗਿਆ ਹੈ।
ਜਦੋਂ ਬਿਲਡਰ ਦੇ ਖਰੜ ਸਥਿਤ ਘਰ ‘ਤੇ ਛਾਪਾ ਮਾਰਿਆ ਗਿਆ ਤਾਂ ਉਸ ਦੇ ਘਰ ਉਸ ਦੇ ਬੇਟੇ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਦਿਨ ਵੇਲੇ ਅਚਾਨਕ ਈਡੀ ਦੇ ਅਧਿਕਾਰੀ ਪੁਲਿਸ ਦੇ ਨਾਲ ਆ ਗਏ। ਅਜਿਹੇ ‘ਚ ਮਹਿਮਾਨ ਡਰ ਗਏ। ਈਡੀ ਦੀਆਂ ਟੀਮਾਂ ਘਰ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਪੂਰੇ ਪ੍ਰੋਟੋਕੋਲ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਮੋਹਾਲੀ ਅਤੇ ਚੰਡੀਗੜ੍ਹ ਸਥਿਤ ਬਿਲਡਰ ਦੀ ਜਾਇਦਾਦ ‘ਤੇ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਬਿਲਡਰ ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ‘ਤੇ ਖਰੜ ਸੀਟ ਤੋਂ ਉਮੀਦਵਾਰ ਰਣਜੀਤ ਸਿੰਘ ਗਿੱਲ ਦਾ ਕਰੀਬੀ ਹੈ। ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਅਨਮੋਲ ਗਗਨ ਮਾਨ ਜੇਤੂ ਰਹੇ ਹਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਛਾਪੇਮਾਰੀ ਕਿਸ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਈਡੀ ਨੇ ਗਿਲਕੋ ਵੈਲੀ ਦੇ ਮਾਲਕ ਚਰਨਜੀਤ ਸਿੰਘ ਗਿੱਲ ਦੇ ਦਫ਼ਤਰ ਅਤੇ ਸਾਥੀ ਰਣਧੀਰ ਸਿੰਘ ਧੀਰਾ ਦੇ ਘਰ ਵੀ ਛਾਪੇਮਾਰੀ ਕੀਤੀ।