ਲੁਧਿਆਣਾ ‘ਚ ਭਾਰਤ ਪੇਪਰਜ਼ ਲਿਮਟਿਡ ‘ਤੇ ED ਦਾ ਛਾਪਾ : 200 ਕਰੋੜ ਦਾ ਬੈਂਕ ਫਰਾਡ, CBI ਦੋ ਸਾਬਕਾ ਡਾਇਰੈਕਟਰਾਂ ਨੂੰ ਕਰ ਚੁੱਕੀ ਗ੍ਰਿਫਤਾਰ

0
460

ਲੁਧਿਆਣਾ, 31 ਜਨਵਰੀ| ਈਡੀ ਦੀ ਟੀਮ ਨੇ ਅੱਜ ਲੁਧਿਆਣਾ ‘ਚ ਭਾਰਤ ਪੇਪਰਜ਼ ਲਿਮਟਿਡ ‘ਤੇ ਛਾਪਾ ਮਾਰਿਆ ਹੈ। ਪੇਪਰਜ਼ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਕਈ ਰਾਜਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਈਡੀ ਦੀ ਟੀਮ ਨੇ ਜੰਮੂ-ਕਸ਼ਮੀਰ, ਪੰਜਾਬ ਅਤੇ ਯੂਪੀ ‘ਚ 9 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

ਸਤੰਬਰ 2006 ਵਿੱਚ, ਭਾਰਤ ਪੇਪਰਜ਼ ਲਿਮਿਟੇਡ (BPL) ਨੇ ਜੰਮੂ ਅਤੇ ਲੁਧਿਆਣਾ ਵਿੱਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ। ਕੰਪਨੀ ‘ਤੇ ਦੋਸ਼ ਹੈ ਕਿ ਇਸ ਦੇ ਡਾਇਰੈਕਟਰਾਂ ਨੇ ਕਈ ਬੈਂਕਾਂ ਨਾਲ ਕਰੀਬ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਭਾਰਤ ਪੇਪਰਜ਼ ਲਿਮਟਿਡ ਦੇ ਡਾਇਰੈਕਟਰ ਰਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਅਤੇ ਅਨਿਲ ਕਸ਼ਯਪ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

11 ਨਵੰਬਰ 2022 ਨੂੰ ਪੁਲਿਸ ਨੇ ਪ੍ਰਵੀਨ ਅਤੇ ਅਨਿਲ ਨੂੰ ਗ੍ਰਿਫਤਾਰ ਕੀਤਾ
11 ਨਵੰਬਰ, 2022 ਨੂੰ, ਭਾਰਤ ਪੇਪਰਜ਼ ਲਿਮਟਿਡ ਕੰਪਨੀ ਦੇ ਦੋ ਸਾਬਕਾ ਡਾਇਰੈਕਟਰਾਂ, ਪ੍ਰਵੀਨ ਅਗਰਵਾਲ ਅਤੇ ਅਨਿਲ ਕੁਮਾਰ ਨੂੰ ਸੀਬੀਆਈ ਨੇ ਕਠੂਆ, ਜੰਮੂ ਤੋਂ ਬੈਂਕ ਗਬਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਐਸਬੀਆਈ ਬੈਂਕ ਦੀ ਲੁਧਿਆਣਾ ਸ਼ਾਖਾ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ 87.88 ਕਰੋੜ ਰੁਪਏ ਦਾ ਕਰਜ਼ਾ ਘੁਟਾਲਾ ਕਰਨ ਦਾ ਦੋਸ਼ ਸੀ। ਸੀਬੀਆਈ ਨੇ ਇਸ ਮਾਮਲੇ ਦੇ ਆਧਾਰ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ।

ਸੀਬੀਆਈ ਅਧਿਕਾਰੀਆਂ ਅਨੁਸਾਰ, ਸਟੇਟ ਬੈਂਕ ਆਫ਼ ਲੁਧਿਆਣਾ ਬ੍ਰਾਂਚ ਦੀ ਸ਼ਿਕਾਇਤ ‘ਤੇ ਸਾਲ 2020 ‘ਚ ਭਾਰਤ ਪੇਪਰਜ਼ ਮਿੱਲ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰਾਂ ਅਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕੰਪਨੀ ਦੇ ਤਤਕਾਲੀ ਡਾਇਰੈਕਟਰਾਂ ਅਨਿਲ ਕੁਮਾਰ ਅਤੇ ਪ੍ਰਵੀਨ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਪੇਪਰ ਮਿੱਲ ਲੰਗੇਟ, ਕਠੂਆ ਵਿੱਚ 400 ਕਨਾਲ ਜ਼ਮੀਨ ਵਿੱਚ ਸਥਿਤ ਦੱਸੀ ਜਾਂਦੀ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletin/videos/1526332704819432