ਕੋਰੋਨਾ ਕਹਿਰ : ਇਨ੍ਹਾਂ ਨੁਕਤਿਆਂ ਰਾਹੀਂ ਜਾਣੋ ਕਿਵੇਂ ਫ਼ੈਲਦੇ ਹੈ ਕੋਰੋਨਾ ਤੇ ਕਿਵੇਂ ਨਹੀਂ

0
398

ਜਲੰਧਰ . ਕੋਰੋਨਾ ਵਾਇਰਸ ਇਕ ਅਜਿਹਾ ਵਾਇਰਸ ਹੈ ਜਿਸ ਨੇ ਪੂਰੇ ਵਿਸ਼ਵ ਵਿਚ ਖਲਬਲੀ ਮਚਾ ਦਿੱਤੀ ਹੈ। ਫਲਾਇਟਾਂ, ਮਾਲ, ਸਕੂਲਾਂ, ਕਾਲਜਾਂ ਅਤੇ ਹੋਰ ਪਬਲਿਕ ਪਲੇਸ ਵਾਲੀਆਂ ਜਗ੍ਹਾਵਾਂ ਨੂੰ ਕੁਝ ਦਿਨਾਂ ਤਕ ਬੰਦ ਕਰ ਦਿੱਤਾ ਗਿਆ ਹੈ। ਕਿਉਕਿ ਇਹ ਇਕ ਅਜਿਹਾ ਵਾਇਰਸ ਹੈ ਜਿਸ ਦਾ ਇਲਾਜ ਅਜੇ ਤਕ ਕੋਈ ਵੀ ਦੇਸ਼ ਲੱਭ ਨਹੀਂ ਸਕਿਆ। ਇਸ ਵਾਇਰਸ ਨੂੰ ਲੈ ਕੇ ਕਈ ਲੋਕਾਂ ਦੇ ਵਹਿਮ ਹਨ ਜਿਸ ਕਾਰਨ ਲੋਕਾਂ ਵਿਚ ਡਰ ਬਣਿਆ ਹੋਇਆ ਹੈ। ਇਹ ਸਾਰੇ ਭਰਮ ਦੂਰ ਕਰਨ ਲਈ ਹੇਠਾਂ ਲਿਖੇ ਕੁਝ ਨੁਕਤੇ ਪੜ੍ਹਨਯੋਗ ਹਨ।

ਕੋਵਿਡ-19 ਇੱਕ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ। ਇਹ ਖੰਘਣ ਤੇ ਛਿੱਕਣ ਸਮੇਂ ਨਿਕਲਦੇ ਛਿੱਟਿਆਂ ਰਾਹੀਂ ਫ਼ੈਲਦਾ ਹੈ। ਜਦੋਂ ਦੂਜਾ ਵਿਅਕਤੀ ਇਨ੍ਹਾਂ ਤੁਪਕਿਆਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ।

ਦੂਜੇ ਤਰੀਕੇ ਹੈ ਕਿ ਤੁਸੀਂ ਉਨ੍ਹਾਂ ਵਸਤੂਆਂ ਨੂੰ ਛੂਹ ਲਵੋਂ ਜਿਨ੍ਹਾਂ ਉੱਪਰ ਕਿਸੇ ਮਰੀਜ਼ ਨੇ ਛਿੱਕਿਆ ਜਾਂ ਖੰਘਿਆ ਹੋਵੇ। ਉਸ ਤੋਂ ਬਾਅਦ ਉਹੀ ਹੱਥ ਤੁਸੀਂ ਆਪਣੇ ਨੱਕ, ਅੱਖਾਂ ਜਾਂ ਮੂੰਹ ਨੂੰ ਲਗਾ ਲਓ।

ਇਸੇ ਕਾਰਨ ਖੰਘ ਜੁਕਾਮ ਵਾਲੇ ਮਰੀਜ਼ਾਂ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਖੰਘਣ ਤੇ ਛਿੱਕਣ ਸਮੇਂ ਆਪਣਾ ਨੱਕ-ਮੂੰਹ ਕੂਹਣੀ ਨਾਲ ਢੱਕਣ ਦੀ ਸਲਾਹ ਦਿੱਤੀ ਜਾਂਦੀ ਹੈ।

ਦੂਜੇ ਤਰੀਕੇ ਤੋਂ ਵਾਇਰਸ ਨਾ ਫ਼ੈਲੇ ਇਸ ਲਈ ਵਾਰ-ਵਾਰ ਸਾਬਣ ਨਾਲ ਹੱਥ ਧੋਣ ਜਾਂ ਹੈਂਡ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਦੇ ਇਲਾਵਾ ਆਸ-ਪਾਸ ਦੀਆਂ ਚੀਜ਼ਾਂ ਨੂੰ ਛੂਹਣ ਤੋਂ ਬਚਣ ਅਤੇ ਖ਼ਾਸ ਕਰ ਕੇ ਆਪਣੇ ਹੱਥ ਮੂੰਹ ਨੂੰ ਲਾਉਣ ਤੋਂ ਬਚਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

ਇਹ ਇਸ ਵਾਇਰਸ ਬਾਰੇ ਹਾਸਲ ਮੋਟੀ-ਮੋਟੀ ਜਾਣਕਾਰੀ ਹੈ। ਵਿਸ਼ਵ ਸਿਹਤ ਸੰਗਠਨ ਇਸ ਬਾਰੇ ਚੱਲ ਰਹੀ ਖੋਜ ‘ਤੇ ਨਿਰੰਤਰ ਨਜ਼ਰ ਰੱਖ ਰਿਹਾ।

ਵਾਇਰਸ ਹਵਾ ਰਾਹੀਂ ਫੈਲਦਾ ਹੈ?

ਕੋਰੋਨਾਵਾਇਰਸ ਮਨੁੱਖੀ ਸਰੀਰ ਤੋਂ ਬਾਹਰ ਕਿੰਨੀ ਦੇਰ ਤੱਕ ਜਿੰਦਾ ਰਹਿ ਸਕਦਾ ਹੈ। ਇਸ ਬਾਰੇ ਹਾਲੇ ਖੋਜ ਜਾਰੀ ਹੈ।ਕੁਝ ਅਧਿਐਨਕਾਰਾਂ ਨੇ ਦੇਖਿਆ ਹੈ ਕਿ ਕੋਰੋਨਾਵਾਇਰਸ ਪਰਿਵਾਰ ਦੇ ਰੋਗਾਣੂ ਜਿਸ ਵਿੱਚ ਸਾਰਸ, ਮੈਰਸ ਸ਼ਾਮਲ ਹਨ। ਜੇ ਇਹ ਥਾਵਾਂ ਚੰਗੀ ਤਰ੍ਹਾਂ ਰੋਗਾਣੂਮੁਕਤ ਨਾ ਕੀਤੀਆਂ ਜਾਣ।

ਕੁਝ ਤਾਂ 28 ਦਿਨਾਂ ਤੱਕ ਵੀ ਬਚੇ ਰਹਿ ਸਕਦੇ ਹਨ।

ਵਿਗਿਆਨੀਆਂ ਨੇ ਇਹ ਵੀ ਦੇਖਿਆ ਹੈ ਕਿ ਖੰਘਣ ਤੇ ਛਿੱਕਣ ਨਾਲ ਨਿਕਲੇ ਛਿੱਟੇ ਜਿੰਨੀ ਦੇਰ ਹਵਾ ਵਿੱਚ ਤੈਰਦੇ ਹਨ ਉਨੀਂ ਦੇਰ ਵਾਇਰਸ ਵੀ ਹਵਾ ਵਿੱਚ ਤੈਰ ਸਕਦਾ ਹੈ। ਹਾਲਾਂਕਿ ਜ਼ਿਆਦਾਤਰ ਇਹ ਜਲਦੀ ਹੀ ਹੇਠਾਂ ਡਿੱਗ ਜਾਂਦਾ ਹੈ।

ਇੱਕ ਖੰਘ ਨਾਲ 3000 ਹਜਾਰ ਛਿੱਟੇ ਡਿੱਗਦੇ ਹਨ। ਜੋ ਦੂਜੇ ਲੋਕਾਂ, ਕੱਪੜਿਆਂ ਜਾਂ ਕਿਸੇ ਹੋਰ ਸਤਹ ‘ਤੇ ਪੈ ਸਕਦੇ ਹਨ। ਜਦਕਿ ਇਸ ਦੇ ਵੀ ਕੁਝ ਸਬੂਤ ਹਨ ਕਿ ਕੁਝ ਛੋਟੇ ਛਿੱਟੇ ਹਵਾ ਵਿਚ ਤੈਰ ਸਕਦੇ ਹਨ । ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਇਨ੍ਹਾਂ ਛਿੱਟਿਆਂ ਰਾਹੀਂ ਇਹ ਵਾਇਰਸ ਹਵਾ ਵਿਚ ਤਿੰਨ ਘੰਟਿਆ ਤਕ ਬਚਿਆ ਰਹਿ ਸਕਦਾ ਹੈ।

ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?

ਡਾਕਟਰ ਸਪੱਸ਼ਟ ਕਰ ਰਹੇ ਹਨ ਕਿ ਕੋਰੋਨਾਵਾਇਰਸ ਚਿਕਨ ਜਾਂ ਮਟਨ ਖਾਣ ਨਾਲ ਨਹੀਂ ਫੈਲ ਸਕਦਾ।

ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਹਸਪਤਾਲਾਂ ਦੇ ਕੋਆਰਡੀਨੇਟਰ ਡਾਕਟਰ ਰਮੇਸ਼ ਕਿਸ਼ੋਰ ਦਾ ਕਹਿਣਾ ਹੈ, ”ਇਹ ਸਿਰਫ਼ ਅਫ਼ਵਾਹ ਹੈ। ਮੁਰਗੀ ‘ਤੇ ਕੋਰੋਨਾਵਾਇਰਸ ਦਾ ਕੋਈ ਅਸਰ ਨਹੀਂ ਪਿਆ ਹੈ।”

”ਪਰ ਇਨ੍ਹਾਂ ਮੁਰਗੀਆਂ ਦੀ ਮੌਤ ਨੂੰ ਕੋਰੋਨਵਾਇਰਸ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕ ਗਲਤ ਖ਼ਬਰਾਂ ਫੈਲਾ ਰਹੇ ਹਨ। ਇਹ ਸਿਰਫ਼ ਮਿੱਥ ਹੈ। ਸਹੀ ਢੰਗ ਨਾਲ ਪਕਾਏ ਗਏ ਮੀਟ ਦਾ ਸਿਹਤ ਉੱਤੇ ਕੋਈ ਮਾੜਾ ਅਸਰ ਨਹੀਂ ਪਏਗਾ।”

ਸਿਰਫ਼ ਆਂਧਰਾ ਪ੍ਰਦੇਸ਼ ਹੀ ਨਹੀਂ ਇਨ੍ਹਾਂ ਅਫ਼ਵਾਹਾਂ ਦਾ ਨਕਾਰਾਤਮਕ ਅਸਰ ਦੇਸ ਦੇ ਵੱਖ ਵੱਖ ਸੂਬਿਆਂ ਉੱਤੇ ਪਿਆ ਹੈ।

ਕੋਰੋਨਾਵਾਇਰਸ : ਬੱਚੇ ਜ਼ਿਆਦਾ ਪ੍ਰਭਾਵਿਤ ਕਿਉਂ ਨਹੀਂ ਹੋ ਰਹੇ

ਇਹ ਅਜੇ ਤੱਕ ਦਾ ਦਰਜ ਕੀਤਾ ਗਿਆ ਸਭ ਤੋਂ ਛੋਟੀ ਉਮਰ ਦਾ ਕੋਰੋਨਾਵਾਇਰਸ ਦੇ ਮਰੀਜ਼ ਦਾ ਕੇਸ ਹੈ। ਇਸ ਬਿਮਾਰੀ ਨਾਲ ਅਜੇ ਤੱਕ 900 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ 44,000 ਨਾਲੋਂ ਵਧ ਮਾਮਲੇ 30 ਨਾਲੋਂ ਜ਼ਿਆਦਾ ਦੇਸਾਂ ਵਿੱਚ ਸਾਹਮਣੇ ਆਏ ਹਨ। ਪਰ, ਇਸ ਬਿਮਾਰੀ ਨਾਲ ਬਹੁਤ ਹੀ ਘੱਟ ਬੱਚੇ ਬਿਮਾਰ ਹੋਏ ਹਨ। ਕੋਰੋਨਾਵਾਇਰਸ ਦਾ ਹਾਲ ਹੀ ਵਿੱਚ ਹੋਇਆ ਅਧਿਐਨ ਅਮਰੀਕੀ ਮੈਡੀਕਲ ਐਸੋਸੀਏਸ਼ਨ ਦੇ ਇੱਕ ਜਨਰਲ ਵਿੱਚ ਛਪਿਆ। ਇਸ ਅਧਿਐਨ ਵਿੱਚ ਵੁਹਾਨ ਦੇ ਜਿਨਯੀਨਟੈਨ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਇਸ ਵਿੱਚ ਪਤਾ ਲਾਇਆ ਗਿਆ ਕਿ ਇਸ ਬਿਮਾਰੀ ਨਾਲ ਪੀੜਤ ਅੱਧੇ ਨਾਲੋਂ ਜ਼ਿਆਦਾ ਮਰੀਜ਼ 40-59 ਉਮਰ ਦੇ ਵਿਚਕਾਰ ਹਨ ਤੇ ਸਿਰਫ਼ 10% ਪੀੜਤਾਂ ਦੀ ਉਮਰ 39 ਨਾਲੋਂ ਘੱਟ ਹੈ।

ਖੋਜਕਾਰਾਂ ਅਨੁਸਾਰ, “ਬੱਚਿਆਂ ਵਿੱਚ ਬਿਮਾਰੀ ਦੇ ਕੇਸ ਬਹੁਤ ਘੱਟ ਹਨ।

ਬੱਚਿਆਂ ‘ਚ ਘੱਟ ਗਿਣਤੀ ਕੇਸ

ਇਸ ਨੂੰ ਲੈ ਕੇ ਕਾਫ਼ੀ ਧਾਰਨਾਵਾਂ ਹਨ ਪਰ ਸਿਹਤ ਦੇ ਮਾਹਰਾਂ ਕੋਲ ਇਸ ਦਾ ਕੋਈ ਪੱਕਾ ਜਵਾਬ ਨਹੀਂ ਹੈ ਕਿ ਬੱਚਿਆਂ ਵਿੱਚ ਇਹ ਬਿਮਾਰੀ ਘੱਟ ਕਿਉਂ ਫੈਲੀ।

ਆਇਆਨ ਜੋਨਸ, ਯੂਨੀਵਰਸਿਟੀ ਆਫ਼ ਰਿਡਿੰਗ ਦੇ ਪ੍ਰੋਫੈਸਰ ਨੇ ਬੀਬੀਸੀ ਨੂੰ ਦੱਸਿਆ, “ਇਸ ਗੱਲ ਦੇ ਕੋਈ ਪੁਖਤਾ ਸਬੂਤ ਤਾਂ ਨਹੀਂ ਹਨ, ਪਰ ਜਾਂ ਤਾਂ ਬੱਚੇ ਇਸ ਬਿਮਾਰੀ ਤੋਂ ਬਚੇ ਰਹੇ ਜਾਂ ਫਿਰ ਉਨ੍ਹਾਂ ਨੂੰ ਇਸ ਬਿਮਾਰੀ ਦਾ ਗੰਭੀਰ ਇਨਫੈਕਸ਼ਨ ਨਹੀਂ ਹੋਇਆ।”

ਇਸ ਨੂੰ ਲੈ ਕੇ ਕਾਫ਼ੀ ਧਾਰਨਾਵਾਂ ਹਨ ਪਰ ਸਿਹਤ ਦੇ ਮਾਹਰਾਂ ਕੋਲ ਇਸ ਦਾ ਕੋਈ ਪੱਕਾ ਜਵਾਬ ਨਹੀਂ ਹੈ ਕਿ ਬੱਚਿਆਂ ਵਿੱਚ ਇਹ ਬਿਮਾਰੀ ਘੱਟ ਕਿਉਂ ਫੈਲੀ।

ਆਇਆਨ ਜੋਨਸ, ਯੂਨੀਵਰਸਿਟੀ ਆਫ਼ ਰਿਡਿੰਗ ਦੇ ਪ੍ਰੋਫੈਸਰ ਨੇ ਬੀਬੀਸੀ ਨੂੰ ਦੱਸਿਆ, “ਇਸ ਗੱਲ ਦੇ ਕੋਈ ਪੁਖਤਾ ਸਬੂਤ ਤਾਂ ਨਹੀਂ ਹਨ, ਪਰ ਜਾਂ ਤਾਂ ਬੱਚੇ ਇਸ ਬਿਮਾਰੀ ਤੋਂ ਬਚੇ ਰਹੇ ਜਾਂ ਫਿਰ ਉਨ੍ਹਾਂ ਨੂੰ ਇਸ ਬਿਮਾਰੀ ਦਾ ਗੰਭੀਰ ਇਨਫੈਕਸ਼ਨ ਨਹੀਂ ਹੋਇਆ।”

ਇਸ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਬੱਚੇ ਬਿਮਾਰੀ ਨਾਲ ਘੱਟ ਮਾਤਰਾ ਵਿੱਚ ਪ੍ਰਭਾਵਿਤ ਹੋ ਰਹੇ ਹਨ, ਜਿਸ ਕਰਕੇ ਬਿਮਾਰੀ ਦੇ ਲੱਛਣਾਂ ਦਾ ਵਿਕਾਸ ਨਹੀਂ ਹੁੰਦਾ। ਇਸਦੇ ਨਤੀਜੇ ਵਜੋਂ ਹੀ ਡਾਕਟਰਾਂ ਕੋਲ ਜਾਣਾ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਰਿਪੋਰਟ ਕੀਤੇ ਕੇਸਾਂ ਵਿੱਚ ਵਾਧਾ ਨਹੀਂ ਹੁੰਦਾ।

ਕੋਰੋਨਾਵਾਇਰਸ : ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ?

ਕੋਈ ਪਾਲਤੂ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਚਾਉਮਿਨ ਖਾਣੋਂ ਰੋਕ ਰਿਹਾ ਹੈ। ਕੋਈ ਕਹਿੰਦਾ ਹੈ ਪਰਵਾਹ ਨਾ ਕਰੋ ਬਸ ਲਸਣ ਦੀ ਗੰਢੀ ਖਾਓ, ਵਾਇਰਸ ਤੁਹਾਡਾ ਕੁਝ ਵਿਗਾੜ ਹੀ ਨਹੀਂ ਸਕਦਾ।

ਇਨ੍ਹਾਂ ਸਲਾਹਾਂ ਵੱਲ ਧਿਆਨ ਨਾ ਦਿਓ:

  • ਲਸਣ ਖਾਓ
  • ਗਰਾਰੇ ਕਰੋ
  • ਸਲਾਈ ਨਾਲ ਨੱਕ ਦੀ ਅੰਦਰੋਂ ਸਫ਼ਾਈ ਕਰੋ।
  • ਨੱਕ ਦੇ ਥੱਲੇ ਤਿਲਾਂ ਦਾ ਤੇਲ ਲਗਾਓ।