ਜਲੰਧਰ | ਆਖਿਰਕਾਰ ਪੰਜਾਬ ਰੋਡਵੇਜ਼ ਜਲੰਧਰ ਨੇ ਹਿਮਾਚਲ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ। ਡਿਪੋ ਨੇ ਜਲੰਧਰ ਤੋਂ ਸ਼ਿਮਲਾ ਲਈ ਪਹਿਲੀ ਬੱਸ ਰਵਾਨਾ ਕੀਤੀ।
ਹਿਮਾਚਲ ਸਰਕਾਰ ਨੇ 1 ਜੁਲਾਈ ਤੋਂ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਇਹ ਸ਼ਰਤ ਰੱਖੀ ਸੀ ਕਿ ਕੋਈ ਵੀ ਬੱਸ 50 ਫੀਸਦੀ ਤੋਂ ਵੱਧ ਯਾਤਰੀ ਲੈ ਕੇ ਹਿਮਾਚਲ ਨਹੀਂ ਜਾ ਸਕਦੀ। ਇਸ ਲਈ ਪੰਜਾਬ ਰੋਡਵੇਜ਼ ਨੇ ਹਿਮਾਚਲ ਲਈ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਸੀ।
ਡਿਪੋ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਨੇ ਦੱਸਿਆ ਕਿ ਜਲੰਧਰ ਤੋਂ ਸ਼ਿਮਲਾ ਲਈ ਜਿਆਦਾ ਸੰਖਿਆ ਵਿੱਚ ਯਾਤਰੀ ਨਹੀਂ ਮਿਲਦੇ ਅਤੇ ਚੰਡੀਗੜ੍ਹ ਤੋਂ ਹੀ ਹਿਮਾਚਲ ਲਈ ਜਿਆਦਾਤਰ ਯਾਤਰੀ ਮਿਲਦੇ ਹਨ। ਇਸ ਕਾਰਨ 100 ਫੀਸਦੀ ਤੋਂ ਵੱਧ ਯਾਤਰੀਆਂ ਲਈ ਬੱਸ ਚਲਾਈ ਗਈ ਹੈ ਅਤੇ ਉਸ ਤੋਂ ਅੱਗੇ ਸ਼ਿਮਲਾ ਦੇ ਲਈ ਬੱਸ ਵਿੱਚ 50 ਫੀਸਦੀ ਯਾਤਰੀ ਹੀ ਬਿਠਾਏ ਜਾਣਗੇ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।