ਤੁਰਕੀ | ਸੀਰੀਆ ਤੇ ਤੁਰਕੀ ਦੀ ਧਰਤੀ ਦੁਬਾਰਾ ਭੂਚਾਲ ਦੇ ਝਟਕਿਆਂ ਨਾਲ ਕੰਬ ਗਈ। ਤੁਰਕੀ ‘ਚ 14 ਦਿਨਾਂ ਬਾਅਦ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ। 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਭੂਚਾਲ ਦੀ ਤੀਬਰਤਾ 6.4 ਮਾਪੀ ਗਈ।
ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦੇ ਸ਼ਹਿਰ ਅੰਤਾਕਿਆ ਦੇ ਨੇੜੇ ਸੀ। ਸੀਰੀਆ, ਮਿਸਰ ਅਤੇ ਲੇਬਨਾਨ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 14 ਦਿਨਾਂ ਬਾਅਦ ਆਏ ਤਾਜ਼ਾ ਭੂਚਾਲ ‘ਚ ਇਕ ਵਾਰ ਫਿਰ ਤੋਂ ਕੁਝ ਇਮਾਰਤਾਂ ਧੱਸ ਗਈਆਂ। ਮਲਬੇ ਅਤੇ ਧੂੰਏਂ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। 6 ਫਰਵਰੀ ਨੂੰ ਜਦੋਂ ਭੂਚਾਲ ਆਇਆ ਸੀ ਤਾਂ ਕਈ ਇਮਾਰਤਾਂ ‘ਚ ਤਰੇੜਾਂ ਪੈ ਗਈਆਂ ਸਨ ਜਾਂ ਫਿਰ ਗੁਫਾਵਾਂ ਬਣ ਗਈਆਂ ਸਨ ਤੇ ਲੋਕਾਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਗਿਆ ਸੀ।