USA ‘ਚ ਨਗਰ ਕੀਰਤਨ ਦੌਰਾਨ ਭਿੜੇ ਪੰਜਾਬੀ, ਚੱਲੀਆਂ ਡਾਂਗਾਂ, ਯੂਬਾ ਸਿਟੀ ‘ਚ ਕੱਢਿਆ ਗਿਆ ਸੀ ਨਗਰ ਕੀਰਤਨ

0
3583

ਅਮੇਰਿਕਾ, 6 ਨਵੰਬਰ| ਅਮੇਰਿਕਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਹੀ ਆਪਸ ਵਿਚ ਉਲਝ ਪਏ। ਜਾਣਕਾਰੀ ਅਨੁਸਾਰ ਅਮੇਰਿਕਾ ਦੇ ਯੂਬਾ ਸ਼ਹਿਰ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਕਿ ਦੋ ਧਿਰਾਂ ਨਗਰ ਕੀਰਤਨ ਦੌਰਾਨ ਹੀ ਆਪਸ ਵਿਚ ਭਿੜ ਗਈਆਂ।

ਇੰਨਾ ਹੀ ਨਹੀਂ ਇਸ ਲੜਾਈ ਵਿਚ ਡੰਡੇ-ਸੋਟਿਆਂ ਦੀ ਜੰਮ ਕੇ ਵਰਤੋਂ ਵੀ ਕੀਤੀ ਗਈ। ਹਾਲਾਂਕਿ ਇਸ ਝਗੜੇ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਪਰ ਫਿਰ ਵੀ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।